Home StoriesEducational ਕਿਰਪਾਲ ਸਾਗਰ ਅਕੈਡਮੀ ਦਾ 10 ਵੀਂ ਕਲਾਸ ਦਾ ਸ਼ਾਨਦਾਰ ਨਤੀਜਾ -ਪ੍ਰਿੰਸੀਪਲ ਗੁਰਜੀਤ ਸਿੰਘ

ਕਿਰਪਾਲ ਸਾਗਰ ਅਕੈਡਮੀ ਦਾ 10 ਵੀਂ ਕਲਾਸ ਦਾ ਸ਼ਾਨਦਾਰ ਨਤੀਜਾ -ਪ੍ਰਿੰਸੀਪਲ ਗੁਰਜੀਤ ਸਿੰਘ

ਸਾਲ 2024-25 ਦੇ ਸੀ ਬੀ ਐਸ ਈ ਦੇ ਦਸਵੀਂ ਕਲਾਸ ਦੇ ਐਲਾਨੇ ਨਤੀਜਿਆਂ ਅੰਦਰ ਕਿਰਪਾਲ ਸਾਗਰ ਅਕੈਡਮੀ ਦਾ ਰਿਜ਼ਲਟ ਸ਼ਾਨਦਾਰ ਰਿਹਾ।

by today punjab24

ਨਵਾਂਸ਼ਹਿਰ 14 ਮਈ-ਮੋਹਿਤ ਕੁਮਾਰ -ਕਿਰਪਾਲ ਸਾਗਰ ਅਕੈਡਮੀ ਜੋ ਕਿ ਇੱਕ ਬੋਰਡਿੰਗ ਤੇ ਡੇ ਸਕੂਲ ਹੈ ਇਸ ਵਿੱਚੋਂ ਕਲਾਸ 10 ਵੀਂ ਵਾਸਤੇ 45 ਵਿਦਿਆਰਥੀਆਂ ਨੇ ਬੋਰਡ ਇਮਤਿਹਾਨ ਦਿੱਤੇ।ਸਕੂਲ ਟਾਪਰ ਵਜੋਂ ਜੈਸਮੀਨ ਸੁਨਿਆਰਾ ਨੇ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਦੂਸਰੇ ਸਥਾਨ ਤੇ ਸੁਖਜੋਤ ਸਿੰਘ ਨੇ 89.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਜਦਕਿ ਇਸ਼ਪ੍ਰੀਤ ਕੌਰ ਨੇ 89. ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ।ਰਿਜਲਟ ਬਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਕਿਹਾ, ਸਬਜੈਕਟ ਵਾਈਜ,, ਹਰਮਨ ਕੌਰ ਨੇ 90 ਅੰਕ, ਸੋਸ਼ਲ ਸਾਇੰਸ ਵਿੱਚ ਸੁਖਜੋਤ ਸਿੰਘ ਨੇ 94 ਅੰਕ, ਮੈਥੇਮੈਟਿਕਸ ਵਿੱਚ ਵਰੁਣ ਪ੍ਰੀਤ ਸਿੰਘ ਨੇ 85 ਅੰਕ ਪ੍ਰਾਪਤ ਕੀਤੇ। ਲੈਗੂਏਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਬਜੈਕਟ ਵਿੱਚ ਹਰਮਨ ਕੌਰ ਤੇ ਜੈਸਮੀਨ ਸੁਨਿਆਰਾ ਨੇ 100 ਅੰਕ ਹਾਸਲ ਕੀਤੇ। ਕੰਮਪਿਊਟਰ ਸਾਇੰਸ ਵਿੱਚ ਆਈ ਟੀ ਅੰਦਰ ਡਬਲੀਨ ਕੌਰ ਨੇ 96 ਅੰਕ ਪ੍ਰਾਪਤ ਕੀਤੇ।ਪ੍ਰਿੰਸੀਪਲ ਗੁਰਜੀਤ ਸਿੰਘ ਨੇ ਦੱਸਿਆ, ਇਹਨਾਂ ਵਿਦਿਆਰਥੀਆਂ ਨੂੰ ਪੜਾਉਣ ਵਾਲੇ, ਅੰਗਰੇਜ਼ੀ ਭਾਸ਼ਾ ਦੇ ਮਾਹਿਰ ਮਿਸਟਰ ਪੀ ਜਾਰਜ, ਮਿਸਟਰ ਅਸ਼ਵਨੀ ਠਾਕੁਰ, ਸਾਇੰਸ,, ਮਿਸਟਰ ਵਿਨੋਦ ਰਾਣਾ, ਮਿਸਟਰ ਸੁਰਿੰਦਰ ਪਾਲ, ਮਿਸ ਕਾਜਲ ਚੌਧਰੀ, ਮੈਥੇਮੈਟਿਕਸ ਦੇ ਮਿਸਟਰ ਰਵਿੰਦਰ ਸਿੰਘ, ਜਦਕਿ ਸੋਸ਼ਲ ਸਾਇੰਸ ਦੇ ਅਧਿਆਪਕ ਮਿਸਟਰ ਪ੍ਰਦੀਪ ਕੁਮਾਰ,ਮੈਡਮ ਰਵਿੰਦਰ ਕੌਰ, ਪੰਜਾਬੀ ਭਾਸ਼ਾ ਦੇ ਬੀਰ ਦਵਿੰਦਰ ਸਿੰਘ ਚੀਮਾ ਤੇ ਕੰਮਪਿਊਟਰ ਸਾਇੰਸ ਆਈ ਟੀ ਦੇ ਅਧਿਆਪਕ ਮਿਸਟਰ ਕਮਲਜੀਤ ਸਿੰਘ ਇਹ ਸਾਰੇ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ।ਕਿਰਪਾਲ ਸਾਗਰ ਅਕੈਡਮੀ ਦੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਆਪਣੇ ਵਿਦੇਸ਼ ਤੋਂ ਭੇਜੇ ਸੁਨੇਹੇ ਵਿੱਚ ਸਕੂਲ ਪ੍ਰਿੰਸੀਪਲ ਗੁਰਜੀਤ ਸਿੰਘ, ਮੈਨੇਜਮੈਂਟ ਕਮੇਟੀ, ਸਕੂਲ ਸਟਾਫ, ਸਬਜੈਕਟ ਮਾਸਟਰ, ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਮਾਪਿਆਂ ਨੂੰ, ਵਿਸ਼ੇਸ਼ ਮੁਬਾਰਕਬਾਦ ਦਿੱਤੀ।ਇਹ ਵਿਦਿਆਰਥੀ ਸਾਡਾ ਸਭਨਾਂ ਦਾ ਭੱਵਿਖ ਹਨ। ਇਹਨਾਂ ਨੂੰ ਸਹੀ ਦਿਸ਼ਾ ਨਿਰਦੇਸ਼ਨਾ ਹੇਠ ਨਿਰੰਤਰ ਕਾਰਜਸ਼ੀਲ ਰਹਿਣ ਦੀ ਲੋੜ ਹੈ। ਇੱਕ ਸਿਆਣਾ ਅਧਿਆਪਕ ਤੇ ਸਕੂਲ ਪ੍ਰਿੰਸੀਪਲ ਇਹ ਕਾਰਜ ਬੜੀ ਸ਼ਿੱਦਤ ਨਾਲ ਕਰ ਰਹੇ ਹਨ। ਵਿਦਿਆਰਥੀਆਂ ਨੂੰ 10+1 ਅੰਦਰ ਸਟਰੀਮ ਚੁਨਣ ਦੀ ਤਕਨੀਕ ਇੱਕ ਵਿਦਵਾਨ ਹੀ ਦੱਸ ਸਕਦਾ ਹੈ।ਸਕੂਲ ਵਿਦਿਆਰਥੀਆਂ ਦੇ ਮਾਪੇ ਉਚੇਚੇ ਤੌਰ ਤੇ ਸਕੂਲ ਪ੍ਰਿੰਸੀਪਲ ਗੁਰਜੀਤ ਸਿੰਘ ਤੇ ਉਹਨਾਂ ਦੇ ਸਟਾਫ ਨੂੰ ਮਿਲਣ ਲਈ ਆਏ।

ਪ੍ਰਿੰਸੀਪਲ ਗੁਰਜੀਤ ਸਿੰਘ ਵਲੋਂ ਆਏ ਸਾਰੇ ਮਹਿਮਾਨਾਂ ਨੂੰ ਲੱਡੂ ਵੰਡੇ ਗਏ।