Home Uncategorized ਕੌਮੀ ਲੋਕ ਅਦਾਲਤ ਵਿੱਚ 8867 ਕੇਸਾਂ ਦਾ ਮੌਕੇ ਤੇ ਨਿਪਟਾਰਾ

ਕੌਮੀ ਲੋਕ ਅਦਾਲਤ ਵਿੱਚ 8867 ਕੇਸਾਂ ਦਾ ਮੌਕੇ ਤੇ ਨਿਪਟਾਰਾ

11 ਬੈਚਾਂ ਵੱਲੋ 08 ਕਰੋੜ 64 ਲੱਖ 16 ਹਜ਼ਾਰ 255 ਰੁਪਏ ਦੇ ਅਵਾਰਡ ਸੁਣਾਏ ਗਏ

by today punjab24

ਨਵਾਂਸ਼ਹਿਰ 24 ਮਈ-ਮੋਹਿਤ ਕੁਮਾਰ/ਹਰਵਿੰਦਰ ਸਿੰਘ

ਕੌਮੀ ਲੋਕ ਅਦਾਲਤ ਵਿੱਚ 8867 ਕੇਸਾਂ ਦਾ ਮੌਕੇ ਤੇ ਨਿਪਟਾਰਾ 11 ਬੈਚਾਂ ਵੱਲੋ 08 ਕਰੋੜ 64 ਲੱਖ 16 ਹਜ਼ਾਰ 255 ਰੁਪਏ ਦੇ ਅਵਾਰਡ ਸੁਣਾਏ ਗਏ  ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੀ ਅਗਵਾਈ ਹੇਠ ਅਤੇ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਜੀਆਂ ਦੀ ਦੇਖ-ਰੇਖ ਹੇਠ ਜ਼ਿਲ੍ਹਾਂ ਕੋਰਟ ਕੰਪਲੈਕਸ, ਸ.ਭ.ਸ ਨਗਰ ਅਤੇ ਸਬ-ਡਵੀਜ਼ਨ ਕੋਰਟ, ਤਹਿਸੀਲ ਬਲਾਚੌਰ ਵਿਖੇ ਮਿਤੀ 24.05.2025 ਨੂੰ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪ੍ਰਿਆ ਸੂਦ ਜੀਆਂ ਵੱਲੋਂ ਕੌਮੀ ਲੋਕ ਅਦਾਲਤ ਦੇ ਸਾਰੇ ਬੈਂਚਾਂ ਦਾ ਜ਼ਾਇਜਾ ਲਿਆ ਗਿਆ ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਲਗਾਏ ਗਏ 11 ਬੈਚਾਂ ਵੱਲੋ ਵੱਖ ਵੱਖ ਤਰ੍ਹਾਂ ਦੇ 9842 ਕੇਸਾਂ ਵਿੱਚੋਂ 8867 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਨਿਪਟਾਰਾ ਕਰਦਿਆ 08 ਕਰੋੜ 64 ਲੱਖ 16 ਹਜ਼ਾਰ 255 ਰੁਪਏ ਦੇ ਅਵਾਰਡ ਸੁਣਾਏ ਗਏ । ਇਹ ਜਾਣਕਾਰੀ ਦੇਂਦਿਆ ਹੋਇਆ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਦੱਸਿਆ ਕਿ ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਵੱਖ-ਵੱਖ ਕੇਸਾਂ ਦੀ ਸੁਣਵਾਈ ਲਈ ਜ਼ਿਲ੍ਹਾਂ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਪੱਧਰ ਤੇ 10 ਬੈਂਚ ਅਤੇ ਕੋਰਟ, ਸਬ-ਡਵੀਜ਼ਨ, ਬਲਾਚੌਰ ਵਿਖੇ 01 ਬੈਂਚ ਲਗਾਏ ਗਏ । ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਜਿਲ੍ਹਾਂ ਅਤੇ ਸ਼ੈਸਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ, ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼੍ਰੀ ਅਸ਼ੋਕ ਕਪੂਰ, ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ-1 ਸ੍ਰੀ ਹਰੀਸ਼ ਆਨੰਦ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਸ਼ਹੀਦ ਭਗਤ ਸਿੰਘ ਨਗਰ ਸ. ਬਲਜਿੰਦਰ ਸਿੰਘ ਮਾਨ, ਸਿਵਲ ਜੱਜ ( ਸੀਨੀਅਰ ਡੀਵੀਜ਼ਨ) ਮਿਸ ਪਰਵਿੰਦਰ ਕੌਰ, ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਮਿਸ ਕੋਂਪਲ ਧੰਜਲ, ਐਸ.ਡੀ.ਜੇ.ਐਮ ਬਲਾਚੌਰ ਮਿਸ. ਲਵਜਿੰਦਰ ਕੌਰ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਸਿਮਰਨ ਚਲਾਨਾ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਤਰਨਦੀਪ ਕੌਰ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਆਂਚਲ ਧੀਰ ਜੀਆਂ ਦੀਆਂ ਅਦਾਲਤਾਂ ਵੱਲੋ ਇਸ ਕੌਮੀ ਲੋਕ ਅਦਾਲਤ ਵਿੱਚ ਲੱਗੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਦੋਵੇ ਧਿਰਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਇਨ੍ਹਾਂ ਬੈਚਾਂ ਦੇ ਨਾਲ ਮੈਂਬਰ ਦੇ ਤੌਰ ਐਡਵੋਕੇਟ, ਐਨ.ਜੀ.ਓ ਮੈਬਰ ਅਤੇ ਨੋਮੀਨੇਸ਼ਨ ਮੈਬਰ, ਡੀ.ਐਲ.ਐਸ.ਏ ਸ਼ਾਮਲ ਸਨ। ਇਸ ਮੌਕੇ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮਕਸਦ ਦੋਵਾਂ ਧਿਰਾਂ ਦਾ ਆਪਸੀ ਸਮਝੌਤੇ ਅਤੇ ਰਾਜੀਨਾਮੇ ਰਾਹੀ ਅਦਾਲਤੀ ਕੇਸਾਂ ਦਾ ਫੈਸਲਾ ਕਰਵਾਉਣਾ ਹੈ ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ ਤੇ ਲੋਕਾਂ ਵਿੱਚ ਆਪਸੀ ਭਾਈਚਾਰੇ ਵਿੱਚ ਪਿਆਰ ਬਣਿਆ ਰਹੇ । ਉਹਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਤਰਾਂ ਦੀਆਂ ਸਮੇ-ਸਮੇ ਤੇ ਲੱਗ ਰਹੀਆ ਲੋਕ ਅਦਾਲਤਾਂ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ ।

You may also like