Home News ਵਿਧਾਇਕ ਚੱਢਾ ਨੇ ਬੇਲਾ ਰੋਡ ਤੋਂ ਉਤਸਵ ਪੈਲਸ ਸਨਸਿਟੀ ਵੱਲ ਜਾਣ ਵਾਲੀ ਸੜਕ ਨੂੰ ਬਣਾਉਣ ਦੀ ਕਰਵਾਈ ਆਰੰਭਤਾ 

ਵਿਧਾਇਕ ਚੱਢਾ ਨੇ ਬੇਲਾ ਰੋਡ ਤੋਂ ਉਤਸਵ ਪੈਲਸ ਸਨਸਿਟੀ ਵੱਲ ਜਾਣ ਵਾਲੀ ਸੜਕ ਨੂੰ ਬਣਾਉਣ ਦੀ ਕਰਵਾਈ ਆਰੰਭਤਾ 

by today punjab24

ਵਿਧਾਇਕ ਚੱਢਾ ਨੇ ਬੇਲਾ ਰੋਡ ਤੋਂ ਉਤਸਵ ਪੈਲਸ ਸਨਸਿਟੀ ਵੱਲ ਜਾਣ ਵਾਲੀ ਸੜਕ ਨੂੰ ਬਣਾਉਣ ਦੀ ਕਰਵਾਈ ਆਰੰਭਤਾ

 

ਰੂਪਨਗਰ, 30 ਮਈ ( ਅਮਿਤ ਅਰੋੜਾ )- ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇੱਕ ਤੋਂ ਬਾਅਦ ਇੱਕ ਰੋਪੜ ਸ਼ਹਿਰ ਦੀਆਂ ਸੜਕਾਂ ਨੂੰ ਬਣਵਾਉਣ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਹੀ ਵਿਧਾਇਕ ਨੇ ਬੇਲਾ ਰੋਡ ਤੋਂ ਉਤਸਵ ਪੈਲਸ ਸਨਸਿਟੀ ਵੱਲ ਜਾਣ ਵਾਲੀ ਸੜਕ ਨੂੰ ਬਣਾਉਣ ਦੀ ਆਰੰਭਤਾ ਕਰਵਾਈ। ਇਸ ਮੌਕੇ ਉਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ ਕੋਲੋਂ ਰਿਬਨ ਕਟਵਾਕੇ ਤੇ ਸਰਪੰਚ ਵਿਕਰਾਂਤ ਚੌਧਰੀ ਦੇ ਹੱਥੋਂ ਨਾਰੀਅਲ ਤੁੜਵਾਕੇ ਇਸ ਕੰਮ ਦਾ ਆਗਾਜ਼ ਕਰਵਾਇਆ।‌ ਇਸ ਮੌਕੇ ਗੱਲ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਕਰੀਬ 24 ਲੱਖ ਦੀ ਲਾਗਤ ਨਾਲ ਇਹ ਸੜਕ 30 ਫੁੱਟ ਚੌੜੀ ਬਣਾਈ ਜਾਵੇਗੀ । ਉਹਨਾਂ ਨੇ ਦੱਸਿਆ ਕਿ ਇਹ ਸੜਕ ਜ਼ਿਆਦਾਤਰ ਬਰਸਾਤੀ ਜਾਂ ਹੋਰ ਗੰਦੇ ਪਾਣੀ ਦੀ ਮਾਰ ਹੇਠ ਰਹਿੰਦੀ ਹੈ । ਇਸ ਕਰਕੇ ਹੁਣ ਇਹ ਸੜਕ ਦਾ ਨਿਰਮਾਣ ਪੇਵਰ ਰਾਹੀਂ ਕੀਤਾ ਜਾਵੇਗਾ। ਜਿਸ ਦੀ ਲੰਬਾਈ ਲਗਭਗ 900 ਫੁੱਟ ਹੋਵੇਗੀ। ਇਸ ਤੋਂ ਇਲਾਵਾ ਉਨਾਂ ਵੱਲੋਂ ਬੀਤੇ ਦੋ ਦਿਨਾਂ ਚ ਹੋਰਨਾਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਹੈ ਤੇ ਅੱਜ ਇਸ ਸੜਕ ਦਾ ਨਿਰਮਾਣ ਕਾਰਜ ਆਰੰਭ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।ਇਸ ਮੌਕੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਸਰਪੰਚ ਵਿਕਰਾਂਤ ਚੌਧਰੀ, ਮਨਜੀਤ ਚੌਧਰੀ, ਰਣਜੀਤ ਸਿੰਘ , ਜਸਵਿੰਦਰ ਸਿੰਘ, ਬੱਧਨ ਸਿੰਘ , ਪਰਮਜੀਤ ਚੌਧਰੀ, ਗਗਨਪ੍ਰੀਤ ਕੌਰ, ਬਲਜੀਤ ਕੌਰ, ਗੁਰਵਿੰਦਰ ਸਿੰਘ ਟੋਨੀ, ਅਵਤਾਰ ਸਿੰਘ ਬਡਵਾਲ, ਸੰਜੀਵ ਕੁਮਾਰ, ਇੰਦਰਪਾਲ ਸਿੰਘ ਰਾਜੂ ਸਤਿਆਲ, ਸੰਜੀਵ ਬਡਵਾਲ, ਗੌਰਵ ਕਪੂਰ, ਮਨਦੀਪ ਸੈਣੀ , ਐਡਵੋਕੇਟ ਸਤਨਾਮ ਸਿੰਘ ਗਿੱਲ ਪੀਏ, ਵਰਿੰਦਰ ਸਿੰਘ, ਸੁੱਚਾ ਸਿੰਘ , ਰਣਜੀਤ ਸਿੰਘ, ਅਜੀਤ ਕੁਮਾਰ ਤੇ ਹੋਰ ਕਲੋਨੀ ਨਿਵਾਸੀ ਹਾਜ਼ਰ ਸਨ।

You may also like