Home StoriesCrime ਤਰਨਤਾਰਨ ਪੁਲਿਸ ਨੇ 8 ਮੁਲਜ਼ਮਾਂ ਨੂੰ 851 ਗ੍ਰਾਮ ਹੈਰੋਇਨ 01 ਚਾਲੂ ਭੱਠੀ 3750 ਐਮ.ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ

ਤਰਨਤਾਰਨ ਪੁਲਿਸ ਨੇ 8 ਮੁਲਜ਼ਮਾਂ ਨੂੰ 851 ਗ੍ਰਾਮ ਹੈਰੋਇਨ 01 ਚਾਲੂ ਭੱਠੀ 3750 ਐਮ.ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਹੈ

by today punjab24

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੌਰਾਨ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 08 ਮੁੱਕਦਮਿਆਂ ਵਿੱਚ 08 ਦੋਸ਼ੀ ਗਿ੍ਫ਼ਤਾਰ ।

ਤਰਨਤਾਰਨ :- ਗੁਰਵਿੰਦਰ ਸਿੰਘ ਕਾਹਲਵਾਂ

ਕੁੱਲ ਬ੍ਰਾਮਦਗੀ = 851 ਗ੍ਰਾਮ ਹੈਰੋਇਨ 01 ਚਾਲੂ ਭੱਠੀ 3750 ਐਮ.ਐਲ ਸ਼ਰਾਬ ਨਜਾਇਜ।
ਮਾਨਯੋਗ  ਅਭਿਮੰਨਿਊ ਰਾਣਾ ਆਈ.ਪੀ.ਐਸ/ਐਸ.ਐਸ.ਪੀ
ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨ ਤਾਰਨ ਪੁਲਿਸ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਸਾਰੀਆਂ ਸਬ-ਡਵੀਜ਼ਨਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਜਿਸ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਜੀ ਵੱਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਕੁੱਲ ਮਿਤੀ 30-05-2025 ਨੂੰ ਜਿਲ੍ਹਾ ਤਰਨ ਤਾਰਨ ਵਿੱਚ ਐਨ.ਡੀ.ਪੀ.ਐਸ ਐਕਟ ਦੇ 08 ਮੁੱਕਦਮੇ ਜਿਹਨਾਂ ਵਿੱਚ ਕੁੱਲ 08 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕੁੱਲ 851 ਗ੍ਰਾਮ ਹੈਰੋਇਨ01 ਚਾਲੂ ਭੱਠੀ 3750 ਐਮ.ਐਲ ਸ਼ਰਾਬ ਨਜਾਇਜ।

ਜਿਸ ਵਿੱਚ ਸਬ- ਡਵੀਜ਼ਨ ਭਿੱਖੀਵਿੰਡ ਦੇ ਥਾਣਾ ਖਾਲੜਾਨੇ ਮੁੱਕਦਮਾ ਨੰਬਰ 102 ਮਿਤੀ 30.05.25 ਜੁਰਮ 21-ਸੀ 61.85 ਐਨ.ਡੀ.ਪੀ.ਐਸ ਐਕਟ 10.11.12 ਏਅਰ ਕਰਾਫਟ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ ਜਿਸਤੇ ਥਾਣਾ ਖਾਲੜਾ ਤਰਨ ਤਾਰਨ ਪੁਲਿਸ ਵੱਲੋਂ ਪਿੰਡ ਡੱਲ ਦੇ ਖੇਤਾ ਵਿੱਚੋ 546 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਥਾਣਾ ਖਾਲੜਾ ਨੇ ਮੁੱਕਦਮਾ 100 ਮਿਤੀ 30.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ ਗੁਰਜੰਟ ਸਿੰਘ ਉਰਫ ਭੋਲਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਾੜੀ ਮੇਘਾਂ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸਦੇ ਨਾਲ ਹੀ ਥਾਣਾ ਖੇਮਕਰਨ ਨੇ ਮੁਕੱਦਮਾ ਨੰਬਰ 94 ਮਿਤੀ30.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਖੇਮਕਰਨ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ ਪ੍ਰਤਾਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 03 ਖੇਮਕਰਨ ਥਾਣਾ ਖੇਮਕਰਨ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 6.90 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਦੇ ਨਾਲ ਹੀ ਥਾਣਾ ਖਾਲੜਾ ਨੇ ਮੁੱਕਦਮਾ ਨੰਬਰ 101 ਮਿਤੀ 30.5.25 ਜੁਰਮ 61.1.14 ਆਬਕਾਰੀ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਨਰਵੈਲ ਸਿੰਘ ਉਰਫ ਨੈਲਾ ਪੁੱਤਰ ਬਲਦੇਵ ਸਿੰਘ ਵਾਸੀ ਰਾਜੋਕ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 01 ਚਾਲੂ ਭੱਠੀ 3750 ਐਮ.ਐਲ ਸ਼ਰਾਬ ਨਜਾਇਜ ਬ੍ਰਾਮਦ ਕੀਤੀ ਗਈ ਹੈ।

ਇਸੇ ਲੜੀ ਦੇ ਤਹਿਤ ਸਬ ਡਵੀਜਨ ਪੱਟੀ ਦੇ ਥਾਣਾ ਸਿਟੀ ਪੱਟੀ ਮੁੱਕਦਮਾ ਨੰਬਰ 78 ਮਿਤੀ 30.05.25 ਜੁਰਮ 21-ਸੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ ਜਗਜੀਤ ਸਿੰਘ ਉਰਫ ਜੱਗੂ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਕਸ਼ਮੀਰ ਕੀ ਲੋਹਕਾ ਥਾਣਾ ਸਿਟੀ ਪੱਟੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 262 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਦੇ ਨਾਲ ਹੀ ਥਾਣਾ ਸਿਟੀ ਪੱਟੀ ਮੁੱਕਦਮਾ ਨੰਬਰ 79 ਮਿਤੀ 30.05.25 ਜੁਰਮ 21.61.85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ ਰਵਿੰਦਰ ਸਿੰਘ ਪੁੱਤਰ ਬਰਖਾ ਸਿੰਘ ਵਾਸੀ ਪਿੰਡ ਬੋਪਾਰਾਏ ਮਾਡਲ ਥਾਣਾ ਸਦਰ ਪੱਟੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।

ਇਸੇ ਲੜੀ ਦੇ ਤਹਿਤ ਸਬ- ਡਵੀਜ਼ਨ ਤਰਨ ਤਾਰਨ ਦੇ ਥਾਣਾ ਵੈਰੋਵਾਲ ਨੇ ਮੁੱਕਦਮਾ ਨੰਬਰ 82 ਮਿਤੀ 30.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਵਾਲ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ 1.ਗੁਰਜੰਟ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਭਲੋਜਲਾ ਥਾਣਾ ਵੈਰੋਵਾਲ 2.ਰਾਜਬੀਰ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਭਲਾਈਪੁਰ ਡੋਗਰਾਂ ਥਾਣਾ ਵੈਰੋਵਾਲ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 10 ਗ੍ਰਾਮ ਹੈਰੋਇਨ, ਇੱਕ ਮੋਟਰ ਸਾਇਕਲ ਪਲੈਟੀਨਾ ਨੰਬਰ ਪੀ.ਬੀ-08-ਈ.ਪੀ-6718 ਬ੍ਰਾਮਦ ਕੀਤਾ ਗਿਆ।

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਥਾਣਾ ਗੋਇੰਦਵਾਲ ਸਾਹਿਬ ਨੇ ਮੁੱਕਦਮਾ ਨੰਬਰ 273 ਮਿਤੀ 30.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਗੋਇੰਦਵਾਲ ਸਾਹਿਬ ਦਰਜ਼ ਕੀਤਾ ਹੈ ਜਿਸ ਵਿੱਚ ਦੋਸ਼ੀ ਧਰਮਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਸਲਵਿੰਦਰ ਸਿੰਘ ਵਾਸੀ ਸੂਏ ਵਾਲਾ ਮੁਹੱਲਾ ਪਿੰਡ ਖਵਾਸਪੁਰ ਹਾਲ ਵਾਸੀ ਠੇਕਾ ਕਲੋਨੀ ਨੇੜ ਬਾਬਾ ਬਿੱਧੀ ਚੰਦ ਕਲੋਨੀ ਗੋਇੰਦਵਾਲ ਸਾਹਿਬ ਥਾਣਾ ਗੋਇੰਦਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 07 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਿਆ।

You may also like