Home News ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਐੱਚ ਸੀ ਸਲਵੰਤ ਸਿੰਘ ਟਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਕਰਦੇ ਹਨ ਨਵੇਕਲੇ ਢੰਗ ਨਾਲ ਜਾਗਰੂਕ 

ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਐੱਚ ਸੀ ਸਲਵੰਤ ਸਿੰਘ ਟਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਕਰਦੇ ਹਨ ਨਵੇਕਲੇ ਢੰਗ ਨਾਲ ਜਾਗਰੂਕ 

by today punjab24

ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਐੱਚ ਸੀ ਸਲਵੰਤ ਸਿੰਘ ਟਰੈਫਿਕ ਨਿਯਮਾਂ ਬਾਰੇ ਲੋਕਾਂ ਨੂੰ ਕਰਦੇ ਹਨ ਨਵੇਕਲੇ ਢੰਗ ਨਾਲ ਜਾਗਰੂਕ

 

ਅੰਮ੍ਰਿਤਸਰ 1 ਜੂਨ (ਸਲੋਨੀ)ਅਕਸਰ ਅਸੀ ਰੋਜ਼ ਹੀ ਅਖਬਾਰਾਂ ਵਿੱਚ ਜਾ ਟੀ ਵੀ ਵਿੱਚ ਨਿਊਜ਼ ਸੁਣਦੇ ਹਾਂ ਕੇ ਐਕਸੀਡੈਂਟ ਨਾਲ ਬਹੁਤ ਮੌਤਾ ਹੋ ਗਈਆ ਹਨ ਜਾ ਕਿਸੇ ਜਗ੍ਹਾ ਐਕਸੀਡੈਂਟ ਹੋ ਗਿਆ,ਖਾਸ ਕਰਕੇ ਟ੍ਰੈਫਿਕ ਪੁਲਿਸ ਦਾ ਬਹੁਤ ਹੀ ਅਹਿਮ ਰੋਲ ਹੁੰਦਾ ਹੈ ਜਿਸ ਵਿੱਚ h ਟ੍ਰੈਫਿਕ ਪੁਲਿਸ ਲੋਕਾਂ ਨੂੰ ਅਵੇਅਰ ਕਰਦੀ ਹੈ ਅਤੇ ਨਾਲ ਨਾਲ ਟ੍ਰੈਫਿਕ ਨੂੰ ਰੈਗੂਲੇਟ ਕਰਨ ਲਈ ਹਰ ਹੀਲਾ ਕਰਦੀ ਹੈ ਇਹਨਾ ਉਪਰਾਲਿਆ ਵਿੱਚੋ ਕਮਿਸਨਰ ਅੰਮ੍ਰਿਤਸਰ ਦੀ ਟ੍ਰੈਫਿਕ ਪੁਲਿਸ ਵਿੱਚ ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਐੱਚ ਸੀ ਸਲਵੰਤ ਸਿੰਘ ਜੋ ਕਿ ਅਕਸਰ ਹੀ ਟ੍ਰੈਫਿਕ ਜਾਗਰੂਕਤਾ ਦੇ ਸੈਮੀਨਾਰ ਕਰਕੇ ਲੋਕਾਂ ਨੂੰ ਵੱਖੋ ਵੱਖਰੇ ਨਵੇਕਲੇ ਢੰਗਾਂ ਨਾਲ ਜਾਗਰੂਕ ਕਰਦੇ ਹਨ ਅਤੇ ਉਹ ਕਦੇ ਲੋਕਾਂ ਨੂੰ ਗੁਲਾਬ ਦੇ ਫੁਲ ਦੇ ਕੇ ਅਤੇ ਕਦੇ ਲੋਕਾਂ ਨੂੰ ਬਦਾਮ ਦੀ ਗਿਰੀਆ ਦੇ ਜਾ ਯਮਰਾਜ ਦਾ ਰੂਪ ਬਣਾ ਕੇ ਲੋਕਾਂ ਨੂੰ ਅਵੇਅਰ ਕਰਨ ਦਾ ਤਰੀਕਾ ਦਸਦੇ ਹਨ ਅਤੇ ਨਾਲ ਹੀ ਸਕੂਲਾ ਕਾਲਜਾਂ ਵਿੱਚ ਯੂਥ ਨੂੰ ਅਤੇ ਛੋਟੇ ਬੱਚਿਆ ਨੂੰ ਅਤੇ ਹੋਰ ਵੀ ਕਈ ਜਗ੍ਹਾ ਤੇ ਜਿਵੇਂ ਸ਼ੋਅਰੂਮ, ਏਜੰਸੀ, ਅਤੇ ਭੀੜ ਵਾਲਿਆ ਜਗ੍ਹਾ ਤੇ ਜਾ ਕੇ ਆਪਣਾ ਤਰੀਕਾ ਅਪਣਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਅਤੇ ਟ੍ਰੈਫਿਕ ਦੇ ਨਾਲ ਨਾਲ ਹੋਰ ਵੀ ਸਮਾਜ ਨੂੰ ਸੇਧ ਦੇਣ ਵਾਲੀਆ ਨੀਤੀਆ ਤੇ ਪਹਿਰਾ ਦਿੰਦੇ ਹਨ ਇਸ ਦੀ ਮਿਸਾਲ ਬੀਤੇ ਦਿਨੀ ਮਿਤੀ 08-05-2025 ਨੂੰ ਥੈਲਾਸੀਮੀਆ ਡੇ ਤੇ ਰੇਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਖੂਨ ਦਾਨ ਦਾ ਕੈਂਪ ਲੱਗਾ ਜਿਸ ਵਿਚ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਸਲਵੰਤ ਸਿੰਘ ਨੇ ਖ਼ੂਨ ਦਾਨ ਕਰਕੇ ਇਕ ਵੱਖਰੀ ਅਤੇ ਨਵੇਕਲੀ ਸੇਵਾ ਕੀਤੀ ਓਹਨਾ ਇਹ ਪਹਿਲਕਦਮੀ ਕੀਤੀ ਕਿ ਜੇ ਸਾਡੇ ਖੂਨ ਦਿੱਤਿਆ ਕਿਸੇ ਦੀ ਜਾਨ ਬਚਦੀ ਹੈ ਤਾ ਇਸ ਤੋ ਵੱਡਾ ਕੋਈ ਦਾਨ ਨਹੀਂ ਹੈ ਸੋ ਸਾਡੇ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਗੱਲ ਦੀ ਚਰਚਾ ਏ ਡੀ ਜੀ ਪੀ ਟ੍ਰੈਫਿਕ ਸ਼੍ਰੀ ਅਮਰਦੀਪ ਸਿੰਘ ਰਾਏ ਚੰਡੀਗੜ੍ਹ ਜੀ ਦੇ ਕੋਲ ਪੁਹੰਚੀ ਅਤੇ ਉਹਨਾ ਨੇ ਇਹਨਾ ਮੁਲਾਜਮਾਂ ਨੂੰ ਚੰਡੀਗੜ੍ਹ ਬੁਲਾ ਕੇ ਸਪੈਸ਼ਲ ਇਹਨਾ ਦਾ ਸਨਮਾਨ ਕੀਤਾ ਗਿਆ ਓਹਨਾ ਕਿਹਾ ਕਿ ਅੱਗੇ ਤੋ ਵੀ ਜੇਕਰ ਕੋਈ ਕਰਮਚਾਰੀ ਕੋਈ ਚੰਗਾ ਕੰਮ ਕਰਦਾ ਹੈ ਤਾ ਓਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਓਹਨਾ ਨੇ ਮੁਲਾਜਮਾਂ ਨੂੰ ਸ਼ਾਬਾਸ਼ ਦਿੱਤੀ ਅਤੇ ਹੱਲਾਸ਼ੇਰੀ ਦਿੱਤੀ ਅਤੇ ਅੱਗੇ ਤੋ ਵੀ ਇਦਾ ਦੇ ਵਧੀਆ ਕੰਮ ਕਰਨ ਲਈ ਕਿਹਾ

You may also like