Home StoriesCrime ਖਰੜ ਚ ਮੋਟਰਸਾਈਕਲ ਚੋਰੀਆਂ ਹੋਣ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ।

ਖਰੜ ਚ ਮੋਟਰਸਾਈਕਲ ਚੋਰੀਆਂ ਹੋਣ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ।

by today punjab24

ਖਰੜ ਚ ਆਮ ਹੀ ਲੋਕਾਂ ਦੇ ਮੋਟਰਸਾਈਕਲ ਚੋਰੀਆਂ ਹੋਣ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ।

ਮੋਹਾਲੀ/ਖਰੜ -ਪੱਤਰਕਾਰ ਡੈਵਿਟ ਵਰਮਾ

ਖਰੜ ਦੇ ਵਿੱਚ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਪੂਰਤੀ ਕਰਨ ਵਾਲੇ ਨਸ਼ੇੜੀ ਮੋਟਰਸਾਈਕਲ ਚੋਰੀਆਂ ਕਰਦੇ ਹਨ ਅਤੇ ਮੋਟਰਸਾਈਕਲ ਦੇ ਪਾਰਟ ਅਲੱਗ ਅਲੱਗ ਕਰਕੇ ਵੇਚ ਦਿੰਦੇ ਹਨ ਅਤੇ ਮੋਟਰਸਾਈਕਲ ਦਾ ਸਮਾਨ ਸੁਨਸਾਨ ਝਾੜੀਆਂ ਦੇ ਵਿੱਚ ਖੜਾ ਕਰਕੇ ਚਲੇ ਜਾਂਦੇ ਹਨ ਇਸੇ ਹੀ ਤਰ੍ਹਾਂ ਦੀ ਚੋਰੀ ਦੀ ਵਾਰਦਾਤ ਖਰੜ ਦੇ ਭਾਗੋ ਮਾਜਰਾ ਦੇ ਵਿੱਚ ਦੇਖਣ ਦੇ ਵਿੱਚ ਆਈ ਹੈ ਜਿੱਥੇ ਚਾਰ ਮੋਟਰਸਾਈਕਲ ਝਾੜੀਆਂ ਦੇ ਵਿੱਚ ਖੜੇ ਸੀ ਅਤੇ ਕਈ ਮੋਟਰਸਾਈਕਲਾਂ ਦੇ ਪਾਰਟ ਉੱਥੇ ਬਿਖਰੇ ਪਏ ਸੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਉਹਨਾਂ ਦੇ ਪਾਰਟ ਜਿਹੜੇ ਵੇਚ ਦਿੱਤੇ ਗਏ ਸਨ ਬਾਕੀ ਰਹਿੰਦੇ ਉਥੇ ਹੀ ਖੜੇ ਕਰਕੇ ਦੌੜ ਗਏ ਹਨ ਇਸ ਮਾਮਲੇ ਬਾਰੇ ਜਦੋਂ ਭਾਗੋ ਮਾਜਰਾ ਦੇ ਕੁਲਦੀਪ ਸਿੰਘ ਅਤੇ ਬੀਬੀ ਸਵਰਨਜੀਤ ਕੌਰ ਵਲੋ ਖਰੜ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਵਲੋਂ ਚਾਰੇ ਮੋਟਰਸਾਇਕਲਾਂ ਦੇ ਬਿਖਰੇ ਹੋਏ ਪਾਰਟ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਖਰੜ ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਲਦ ਚੋਰ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

You may also like