Home StoriesCrime ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 07 ਮੁੱਕਦਮਿਆਂ ਵਿੱਚ 06 ਦੋਸ਼ੀਆਂ ਨੂੰ ਵੱਖ-ਵੱਖ ਬ੍ਰਾਮਦਗੀਆਂ ਚ, ਕੀਤਾ ਗਿ੍ਫ਼ਤਾਰ

ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 07 ਮੁੱਕਦਮਿਆਂ ਵਿੱਚ 06 ਦੋਸ਼ੀਆਂ ਨੂੰ ਵੱਖ-ਵੱਖ ਬ੍ਰਾਮਦਗੀਆਂ ਚ, ਕੀਤਾ ਗਿ੍ਫ਼ਤਾਰ

by today punjab24

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 07 ਮੁੱਕਦਮਿਆਂ ਵਿੱਚ 06 ਦੋਸ਼ੀਆਂ ਨੂੰ ਵੱਖ-ਵੱਖ ਬ੍ਰਾਮਦਗੀਆਂ ਚ, ਕੀਤਾ ਗਿ੍ਫ਼ਤਾਰ ।

ਤਰਨਤਾਰਨ :- ਗੁਰਵਿੰਦਰ ਸਿੰਘ ਕਾਹਲਵਾਂ

ਕੁੱਲ ਬ੍ਰਾਮਦਗੀ = 964 ਗ੍ਰਾਮ ਹੈਰੋਇਨ, ਇੱਕ ਡਰੋਨ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਰੰਗ ਸਿਲਵਰ।

ਮਾਨਯੋਗ  ਅਭਿਮੰਨਿਊ ਰਾਣਾ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨ ਤਾਰਨ ਪੁਲਿਸ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਖਿਲਾਫ ਚੱਲ ਰਹੀ ਜੰਗ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਸਾਰੀਆਂ ਸਬ-ਡਵੀਜ਼ਨਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਜੀ ਵੱਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਕੁੱਲ ਮਿਤੀ 01-06-2025 ਨੂੰ ਜਿਲ੍ਹਾ ਤਰਨ ਤਾਰਨ ਵਿੱਚ ਐਨ.ਡੀ.ਪੀ.ਐਸ ਐਕਟ ਅਤੇ ਏਅਰ ਕਰਾਫਟ ਐਕਟ ਦੇ 06 ਮੁੱਕਦਮੇ ਅਤੇ ਪਹਿਲਾ ਦਰਜ਼ ਮੁੱਕਦਮੇ ਵਿੱਚ 01 ਦੋਸ਼ੀ ਜਿਹਨਾਂ ਵਿੱਚ ਕੁੱਲ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕੁੱਲ 964 ਗ੍ਰਾਮ ਹੈਰੋਇਨ,ਇੱਕ ਡਰੋਨ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਰੰਗ ਸਿਲਵਰ।

ਜਿਸ ਵਿੱਚ ਸਬ-ਡਵੀਜ਼ਨ ਭਿੱਖੀਵਿੰਡ ਦੇ ਥਾਣਾ ਖੇਮਕਰਨ ਨੇਮੁੱਕਦਮਾ ਨੰਬਰ 96 ਮਿਤੀ 01.06.25 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ 10/11/12 ਏਅਰ ਕਰਾਫਟ ਐਕਟ ਥਾਣਾ ਖੇਮਕਰਨ ਦਰਜ਼ ਕੀਤਾ ਹੈ। ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਇੱਕ ਸਰਚ ਅਪਰੇਸ਼ਨ ਦੌਰਾਨ ਪਿੰਡ ਖੇਮਕਰਨ ਦੇ ਖੇਤਾਂ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।ਇਸ ਦੇ ਨਾਲ ਹੀ ਥਾਣਾ ਖਾਲੜਾ ਨੇ ਮੁੱਕਦਮਾ ਨੰਬਰ 104 ਮਿਤੀ 01.06.25 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ 10/11/12 ਏਅਰ ਕਰਾਫਟ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ। ਜਿਸਤੇ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਇੱਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਪਿੰਡ ਡੱਲ ਦੇ ਖੇਤਾਂ ਵਿੱਚੋਂ 396 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬ੍ਰਾਮਦ ਕੀਤਾ ਗਿਆ ਹੈ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਗੋਇੰਦਵਾਲ ਸਹਿਬ ਦੇਥਾਣਾ ਸਦਰ ਤਰਨ ਤਾਰਨ ਨੇ ਮੁੱਕਦਮਾ ਨੰਬਰ 116 ਮਿਤੀ 01.06.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਨੇੜੇ ਪਾਣੀ ਵਾਲੀ ਟੈਕੀ ਮੁਰਾਦਪੁਰ ਅਤੇ ਵਿਸ਼ਾਲ ਸਿੰਘ ਉਰਫ ਮੱਟੂ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਨੇੜੇ ਸਮਸਾਨ ਘਾਟ ਮੁਰਾਦਪੁਰਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 21 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਰੰਗ ਸਿਲਵਰ ਬ੍ਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਚੋਹਲਾ ਸਾਹਿਬ ਨੇ ਮੁੱਕਦਮਾ ਨੰਬਰ 43 ਮਿਤੀ 01.06.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਚੋਹਲਾ ਸਾਹਿਬ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਹਰਜੀਤ ਸਿੰਘ ਵਾਸੀ ਪੱਤੀ ਸੱਦੋਕੀ ਚੋਹਲਾ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 21 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਥਾਣਾ ਗੋਇੰਦਵਾਲ ਸਾਹਿਬ ਨੇ ਮੁੱਕਦਮਾ ਨੰਬਰ 275 ਮਿਤੀ 01.06.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਗੋਇੰਦਵਾਲ ਸਾਹਿਬ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਕੇਵਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੁੰਡਾ ਪਿੰਡ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 06 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਤਰਨ ਤਾਰਨ ਥਾਣਾ ਵੈਰੋਵਾਲ ਨੇ ਮੁੱਕਦਮਾ ਨੰਬਰ 83 ਮਿਤੀ 01.06.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਵਾਲ ਸਾਹਿਬ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਅਨਮੋਲਕ ਸਿੰਘ ਉਰਫ ਮੋਹਲੀ ਪੁੱਤਰ ਬਿੱਕਰ ਸਿੰਘ ਵਾਸੀ ਕੋਟਲੀ ਸਰੂ ਖਾਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰਇਨ ਬ੍ਰਾਮਦ ਕੀਤੀ ਗਈ ਹੈ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਪੱਟੀ ਦੇ ਥਾਣਾ ਸਿਟੀ ਪੱਟੀ ਨੇ ਪਹਿਲਾ ਦਰਜ਼ ਹੋਏ ਮੁੱਕਦਮਾ ਨੰਬਰ 79 ਮਿਤੀ 30.05.25 ਜੁਰਮ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਵਿੱਚ ਲੋੜੀਂਦੇ ਦੋਸ਼ੀ ਵਿਜੈ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਸਰਾਲੀ ਮੰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

You may also like