ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਮੀਰਾ ਬਾਈ ਚੌਂਕ ਵਿੱਚ ਲੱਗੇ ਟਾਵਰ ਨੂੰ ਉਤਾਰਨ ਲਈ ਕੀਤੀ ਹਿਦਾਇਤ
ਰੂਪਨਗਰ 20 ਜੂਨ ( ਅਮਿਤ ਅਰੋੜਾ )
ਮੁਹੱਲਾ ਮੀਰਾ ਬਾਈ ਚੌਂਕ ਵਾਰਡ ਨੰਬਰ 9 ਦੇ ਅੰਦਰ ਗੁਰਦੁਆਰਾ ਨਾਮਧਾਰੀ ਦੇ ਪਿਛਲੇ ਪਾਸੇ ਇੱਕ ਮਕਾਨ ਦੀ ਛੱਤ ਉੱਤੇ ਧੱਕੇ ਨਾਲ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਸੀ। ਜਿਸ ਦੇ ਵਿਰੋਧ ਵਿੱਚ ਬਾਲਮੀਕ ਮੁਹੱਲਾ, ਉੱਚਾ ਖੇੜਾ, ਮੀਰਾਂ ਬਾਈ ਚੌਂਕ, ਚੰਦਰਗੜ੍ਹ ਮੁਹੱਲਾ, ਦੇ ਵਾਸੀਆਂ ਵੱਲੋ ਜੋਰਦਾਰ ਵਿਰੋਧ ਕੀਤਾ ਗਿਆ ਸੀ। ਇਸ ਮੋਬਾਇਲ ਟਾਵਰ ਸੰਬੰਧੀ ਮੁਹੱਲਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਵਰਜਿਤ ਵਾਲਿਆ, ਐਸ.ਡੀ.ਐਮ. ਸਚਿਨ ਪਾਠਕ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਕਿ ਮੁਹੱਲਾ ਮੀਰਾ ਬਾਈ ਚੌਂਕ ਦੇ ਅੰਦਰ ਧੱਕੇ ਨਾਲ ਬਿਨਾਂ ਕਿਸੇ ਪਰਵਾਨਗੀ ਤੋਂ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਉਸ ਨੂੰ ਲੱਗਣ ਤੋ ਰੋਕਿਆ ਜਾਵੇ। ਇਸ ਸੰਬੰਧੀ ਜਦੋਂ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸ਼ਨ ਨੂੰ ਗੁਹਾਰ ਲਗਾਈ ਗਈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਖ ਵੱਖ ਵਿਭਾਗਾਂ ਤੋਂ ਮੋਬਾਇਲ ਟਾਵਰ ਸੰਬੰਧੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇ ਐਸ.ਡੀ.ਐਮ. ਸਚਿਨ ਪਾਠਕ ਨੇ ਵੱਖ ਵੱਖ ਵਿਭਾਗਾਂ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਸੀ। ਤਾਂ ਜੋ ਆਮ ਲੋਕਾਂ ਦੇ ਨਾਲ਼ ਪਸ਼ੂ ਪੰਛੀ ਦੀ ਸਿਹਤ ਸੁਰੱਖਿਆ ਨੂੰ ਕੋਈ ਨੁਕਸਾਨ ਨਾ ਹੋਵੇ।ਜਦੋਂ ਤਕ ਸਾਰੇ ਵਿਭਾਗਾਂ ਵੱਲੋਂ ਜਵਾਬ ਆਉਣਾ ਸੀ ਉਦੋਂ ਤਕ ਐਸ ਡੀ ਐਮ ਸਚਿਨ ਪਾਠਕ ਦੀ ਬਦਲੀ ਹੋਈ ਗਈ ਸੀ। ਮੋਬਾਈਲ ਟਾਵਰ ਉੱਤੇ ਹੋਣ ਵਾਲੀ ਕਾਰਵਾਹੀ ਕੁੱਝ ਸਮੇਂ ਲਈ ਰੁਕ ਗਈ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਨੂੰ ਮੁਹੱਲਾ ਮੀਰਾ ਬਾਈ ਚੌਂਕ ਦੇ ਅੰਦਰ ਲੱਗ ਰਹੇ ਟਾਵਰ ਬਾਰੇ ਜਾਣਕਾਰੀ ਦਿੱਤੀ। ਤਾਂ ਉਹਨਾਂ ਨੇ ਮੁਹੱਲਾ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਜਰੂਰ ਬਣਦੀ ਕਾਰਵਾਈ ਕਰਨਗੇ। ਇਸ ਤੋਂ ਬਾਅਦ ਐਸ.ਡੀ.ਐਮ.ਸੰਜੀਵ ਕੁਮਾਰ ਦੇ ਕੋਲ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਤੇ ਕਾਰਵਾਈ ਕਰਦੇ ਹੋਏ ਐਸ ਡੀ ਐਮ ਨੇ ਇੱਕ ਚਿੱਠੀ ਰਾਹੀਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਿਆ ਕਿ ਇਸ ਟਾਵਰ ਸਬੰਧੀ ਵੱਖ ਵੱਖ ਵਿਭਾਗਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕੀ ਜਿਸ ਥਾਂ ਉੱਤੇ ਟਾਵਰ ਲੱਗਿਆ ਹੋਇਆ ਹੈ ਉੱਥੇ ਤੰਗ ਗਲ਼ੀਆਂ ਅਤੇ ਵੱਡੀ ਗਿਣਤੀ ਵਿਚ ਰਿਹਾਇਸ਼ੀ ਇਮਾਰਤਾਂ ਬਣੀਆਂ ਹੋਈਆਂ ਹਨ। ਭਵਿੱਖ ਵਿੱਚ ਕੁਦਰਤੀ ਆਫਤਾਂ ਦੇ ਕਾਰਨ ਇਸ ਟਾਵਰ ਨਾਲ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਮਾਲ਼ ਨੂੰ ਖਤਰਾ ਪੈਦਾ ਹੋ ਸਕਦਾ ਹੈ। ਅਤੇ ਇਹ ਪੁਰਾਣੀ ਖਸਤਾਹਾਲ ਇਮਾਰਤ ਟਾਵਰ ਲਗਾਉਣ ਲਈ ਸੁਰੱਖਿਅਤ ਨਹੀਂ ਹੈ। ਇਸ ਲਈ ਉਹਨਾਂ ਹਦਾਇਤ ਕੀਤੀ ਕਿ ਐਕਟ,ਰੂਲ, ਹਦਾਇਤ ਅਨੁਸਾਰ ਟਾਵਰ ਨੂੰ ਉਤਾਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੁਹੱਲਾ ਵਸੀਆਂ ਨੇ ਪ੍ਰਸ਼ਾਸਨ ਵੱਲੋ ਕੀਤੀ ਕਾਰਗੁਜ਼ਾਰੀ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਪ੍ਰਸ਼ਾਸਨ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਜੈਲਦਾਰ ਗੁਰਚਰਨ ਸਿੰਘ, ਬਿਰਨਾਥ ਭੱਟੀ, ਸਫਾਈ ਯੂਨੀਅਨ ਦੇ ਪ੍ਰਧਾਨ ਅਜੇ ਭੱਟੀ, ਓਮ ਪ੍ਰਕਾਸ਼, ਕਾਮਰੇਡ ਨਰਿੰਦਰ ਸ਼ਰਮਾ, ਗੁਰਦੀਪ ਸਿੰਘ, ਮੌਜੂਦ ਸਨ