Home Live ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਵਿੱਚ ਸੰਜੀਵ ਅਰੋੜਾ ਦੀ ਜਿੱਤ ਤੇ ਬਲਾਚੌਰ ਮੇਨ ਚੌਕ ਵਿੱਚ ਆਪ ਵਰਕਰਾਂ ਨੇ ਵੰਡੇ ਲੱਡੂ

ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਵਿੱਚ ਸੰਜੀਵ ਅਰੋੜਾ ਦੀ ਜਿੱਤ ਤੇ ਬਲਾਚੌਰ ਮੇਨ ਚੌਕ ਵਿੱਚ ਆਪ ਵਰਕਰਾਂ ਨੇ ਵੰਡੇ ਲੱਡੂ

by today punjab24

ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਵਿੱਚ ਸੰਜੀਵ ਅਰੋੜਾ ਦੀ ਜਿੱਤ ਤੇ ਬਲਾਚੌਰ ਮੇਨ ਚੌਕ ਵਿੱਚ ਆਪ ਵਰਕਰਾਂ ਨੇ ਵੰਡੇ ਲੱਡੂ

ਬਲਾਚੌਰ 23 ਜੂਨ – ਮੋਹਿਤ ਕੁਮਾਰ-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕੁਲ 35179 ਵੋਟਾਂ ਪ੍ਰਾਪਤ ਕੀਤੀਆਂ ਅਤੇ ਕਾਂਗਰਸ ਪਾਰਟੀ ਨੂੰ 10637 ਵੋਟਾਂ ਨਾਲ  ਹਰਾਇਆ। ਇਸ ਜਿੱਤ ਦੀ ਖੁਸ਼ੀ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਬਲਾਚੌਰ ਦੇ ਮੇਨ ਚੌਂਕ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ, ਜਿਨ੍ਹਾਂ ਨੇ ਸੰਜੀਵ ਅਰੋੜਾ ਦੀ ਜਿੱਤ ਨੂੰ ਆਮ ਆਦਮੀ ਪਾਰਟੀ ਦੀ ਨੀਤੀਆਂ ਅਤੇ ਲੋਕ-ਪੱਖੀ ਕੰਮਾਂ ਦੀ ਜਿੱਤ ਦੱਸਿਆ।
ਸੰਜੀਵ ਅਰੋੜਾ, ਜੋ ਪਹਿਲਾਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ, ਇਸ ਜਿੱਤ ਨੂੰ ਲੁਧਿਆਣਾ ਪੱਛਮੀ ਦੇ ਲੋਕਾਂ ਦੀਆਂ ਉਮੀਦਾਂ ਅਤੇ ਵਿਸ਼ਵਾਸ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹਨ।ਇਸ ਮੌਕੇ ਸਤਨਾਮ ਜਲਾਲਪੁਰ, ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ,ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਂਸਲ ਲਾਡੀ ਰਾਣਾ ਨੇ ਕਿਹਾ, “ਸੰਜੀਵ ਅਰੋੜਾ ਦੀ ਜਿੱਤ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਜਿੱਤ ਹੈ ਅਤੇ ਦੱਸਣਯੋਗ ਹੈ ਕਿ ਸਮਰਥਕਾਂ ਨੇ ਜਿੱਤ ਦੀ ਖੁਸ਼ੀ ਚ ਆਪ ਸਰਕਾਰ ਜ਼ਿੰਦਾਬਾਦ ਦੇ ਨਾਅਰੇਬਾਜ਼ੀ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਇਸ ਮੌਕੇ ਆਪ ਆਗੂ ਅਸ਼ੋਕ ਕਟਾਰੀਆ , ਕਰਨਵੀਰ ਕਟਾਰੀਆ, ਜ਼ਿਲਾ ਪ੍ਰਧਾਨ ਸਤਨਾਮ ਜਲਾਲਪੁਰ, ਸੁਨੀਲ ਕੌਸ਼ਲ ਲਾਡੀ ਰਾਣਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਹਰਵਿੰਦਰ ਕੌਰ ਸਿਆਣ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਰਣਜੀਤ ਸਿੰਘ ਕਾਕਾ ਵਾਈਸ ਪ੍ਰਧਾਨ ਨਗਰ ਕੌਂਸਲ, ਹਨੀ ਡੱਬ ਐਮਸੀ, ਅਜੇ ਰਾਣਾ ਐਮਸੀ, ਨਿਰਮਲਾ ਰਾਣੀ ਐਮਸੀ , ਰਣਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਜਸਵੀਰ ਸਿੰਘ ਘੁੰਮਣ ,ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸਹਿਬਾਜ਼ਪੁਰ, ਬਲਾਕ ਪ੍ਰਧਾਨ ਬਲਵੀਰ ਸਿੰਘ ਮਾਜਰਾ ਜੱਟਾਂ, ਬਲਾਕ ਪ੍ਰਧਾਨ ਗੁਰਚੈਨ ਸਿੰਘ, ਬਲਾਕ ਪ੍ਰਧਾਨ ਸਤਨਾਮ, ਬਲਾਕ ਪ੍ਰਧਾਨ ਨਰੇਸ਼ ਪੰਡਿਤ,ਬਲਾਕ ਪ੍ਰਧਾਨ ਪਰਮਜੀਤ ਸਿੰਘ ,ਬਲਾਕ ਪ੍ਰਧਾਨ ਅਵਤਾਰ ਸਿੰਘ, ਬਿੱਟੂ ਬਲਾਕ ਪ੍ਰਧਾਨ ,ਦਵਿੰਦਰ ਕੁਮਾਰ ਬਲਾਕ ਪ੍ਰਧਾਨ, ਹਨੀ ਜੋਗੇਵਾਲ, ਸੰਤੋਖ ਸਿੰਘ ਸਰਪੰਚ ਖੋਜਾਂਬੇਟ, ਝਰਮਨ ਸਿੰਘ ਮਹਿਮੂਦਪੁਰ ,ਮੰਡਾਹਰ ਕੁਲਦੀਪ ਕੁਮਾਰ ਸ਼ਾਮ ਲਾਲ ਪ੍ਰਧਾਨ ਟਰੱਕ ਯੂਨੀਅਨ ਬਲਾਚੌਰ ਗੁਰਮੁਖ ਪਾਬਲਾ ਬਿੰਦੂ ਧੌਲ ਬਲਵੀਰ ਸਿੰਘ ਕਾਕੂ ਰਾਮ ਸਰੂਪ ਥੋਪੀਆ ਬਲਦੇਵ ਰਾਜ ਹਲਕਾ ਕੋਡੀਨੇਟਰ ਸੁਰਿੰਦਰ ਭੱਟੀ ਬਿਸ਼ੂ ਰਾਣਾ ਜਸਵਿੰਦਰ ਸਿਆਣ ਰਾਮਪਾਲ ਮਹੈਸ਼ੀ ਮਨਜੀਤ ਠਠਿਆਲਾ ਬੇਟ ਆਦਿ ਹਾਜ਼ਰ ਸਨ

You may also like