ਪਿੱਛਲੇ ਦਿਨੀ ਕਨੇਡਾ ਦੇ ਸ਼ਹਿਰ ਅਬੋਟਸਫੋਰਡ ਵਿਖੇ ਵੈਨਕੂਵਰ ਓਪਨ ਬੋਡੀਬਿਲਡਿੰਗ ਕੰਪੀਟੀਸ਼ਨ ਆਈ ਐਫ ਐਫ ਬੀ ਕੈਨੇਡੀਅਨ ਫਿਜੀਕ ਅਲਾਇੰਸ ਵਲੋਂ ਓਪਨ ਵਰਲਡ ਬੋਡੀਬਿਲਡਿੰਗ ਚੈਂਪੀਨਸ਼ਿਪ ਦਾ ਆਯੋਜਨ ਕੀਤਾ ਗਿਆ ਇਸ ਪ੍ਰਤੀਯੋਗਿਤਾ ਵਿਚ ਅਲੱਗ ਅਲੱਗ ਸਾਰੇ ਦੇਸ਼ਾ ਦੇ ਪੰਜ ਸੋ ਤੋਂ ਵੱਧ ਖਿਡਾਰੀਆਂ ਨੇ ਹਿਸਾ ਲਿਆ ਇਹ ਮੁਕਾਬਲੇ ਵਿਚ ਭਾਰਤ ਦੇ ਵਲੋਂ ਸਾਹਿਲ ਜਾਡਲਾ ਨੇ ਹਿਸਾ ਲਿਆ ਇਸ ਮੁਕਾਬਲੇ ਵਿਚ ਸਾਹਿਲ ਜਾਡਲਾ ਨੇ ਚਾਰ ਕੈਟੇਗਰੀਆਂ ਵਿਚ ਖੇਡਿਆ ਸੀ ਜਿਨ੍ਹਾਂ ਵਿਚ ਤਿੰਨ ਕੈਟਾਗਰੀ ਵਿਚ ਸਿਲਵਰ ਮੈਡਲ ਜਿੱਤ ਕਿ ਦੂਜਾ ਸਥਾਨ ਹਾਸਲ ਕੀਤਾ ਅਤੇ ਇਕ ਕੈਟਾਗਰੀ ਵਿਚ ਕਾਂਸੇ ਦਾ ਮੈਡਲ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ !ਇਸ ਸ਼ਾਨਦਾਰ ਜਿੱਤ ਨਾਲ ਜਿਥੇ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਨਾਲ ਹੀ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਜਾਡਲਾ ਦੇ ਜੰਮਪਲ ਸਾਹਿਲ ਜਾਡਲਾ ਨੇ ਦੱਸਿਆ ਕਿ ਇਸ ਕਾਮਯਾਬੀ ਪਿੱਛੇ ਓਹਨਾ ਦੀ ਸਖ਼ਤ ਮਿਹਨਤ ਦੇ ਨਾਲ ਨਾਲ ਉਹਨਾਂ ਦੇ ਪਿਤਾ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਮਾਤਾ ਜੈਸਮੀਨ ਕੌਰ,ਭੈਣ ਮੁਸਕਾਨ ਕਨੇਡਾ ਅਤੇ ਉਸਤਾਦ ਸਾਗਰ, ਸੌਰਾਬ ਅਤੇ ਪਲੇਟਿਨਮ ਜਿੰਮ ਕਨੇਡਾ ਦਾ ਵਿਸ਼ੇਸ਼ ਯੋਗਦਾਨ ਹੈ ਸਾਹਿਲ ਜਾਡਲਾ ਨੇ ਦੱਸਿਆ ਕਿ ਉਹ ਭਵਿੱਖ ਵਿਚ ਮਿਸਟਰ ਓਲੰਪਿਆ ਦੀ ਤਿਆਰੀ ਕਰੇਗਾ ਅਤੇ ਭਾਰਤ ਦਾ ਨਾਮ ਰੋਸ਼ਨ ਕਰੇਗਾ