ਅਮਿੱਤ ਕੁਮਾਰ ਸੇਠੀ ਨੇ ਸ਼੍ਰੋਮਣੀ ਅਕਾਲੀ ਦਲ ਪਨੁਰ ਸੁਰਜੀਤ ਪਾਰਟੀ ਦੇ ਨਵੇਂ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ
ਬਲਾਚੌਰ 4 ਅਕਤੂਬਰ -ਮੋਹਿਤ ਕੁਮਾਰ -ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਵਰਕਿੰਗ ਕਮੇਟੀ ਦੇ ਨਵੇਂ ਮੈਂਬਰ ਨਿਯੁਕਤ ਕੀਤੇ ਗਏ ਜਿਸ ਅਨੁਸਾਰ ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਸਰਦਾਰ ਮਨਜੀਤ ਸਿੰਘ ਦਸੂਹਾ,ਪ੍ਰਿੰਸੀਪਲ ਮੋਹਨ ਲਾਲ, ਅਮਿੱਤ ਕੁਮਾਰ ਸੇਠੀ,ਸਰਦਾਰ ਜਸਵੰਤ ਸਿੰਘ ਪੁੜੈਣ,ਸਰਦਾਰ ਕੁਲਜੀਤ ਸਿੰਘ ਬ੍ਰਦਰਜ,ਸਰਦਾਰ ਰਘਬੀਰ ਸਿੰਘ ਰਾਜਾਸਾਂਸੀ, ਸਰਦਾਰ ਪਰਮਪਾਲ ਸਿੰਘ ਸਭਰਾ,ਸਰਦਾਰ ਸੁਖਦੇਵ ਸਿੰਘ ਫਗਵਾੜਾ, ਸਰਦਾਰ ਅਮਰਿੰਦਰ ਸਿੰਘ ਬਨੀ,ਸਰਦਾਰ ਭੁਪਿੰਦਰ ਸਿੰਘ ਸੇਮਾ, ਸਰਦਾਰ ਚਰਨਜੀਤ ਸਿੰਘ ਬਠਿੰਡਾ, ਸਰਦਾਰ ਲਵਪ੍ਰੀਤ ਸਿੰਘ ਗੰਗਾਨਗਰ ਆਦਿ ਸਾਰੇ ਵਰਕਿੰਗ ਕਮੇਟੀ ਦੇ ਨਵੇਂ ਮੈਂਬਰ ਲਗਾਏ ਗਏ ਹਨ ਇਸ ਮੌਕੇ ਅਮਿਤ ਕੁਮਾਰ ਸੇਠੀ ਨੇ ਸਾਰੇ ਨਵੇਂ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਕੰਮ ਕਰਨਗੇ ਅਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ 2027 ਵਿੱਚ ਸਾਡੀ ਪਾਰਟੀ ਦੀ ਸਰਕਾਰ ਹੀ ਬਣੇਗੀ