ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਇਕ ਵਿਅਕਤੀ ਦੇ ਘਰ ਦੇ ਵਿੱਚ ਲੱਗੀ ਭਿਆਨਕ ਅੱਗ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ
ਜੰਡਿਆਲਾ ਗੁਰੂ -ਗੁਰਪ੍ਰੀਤ ਸਿੰਘ
ਜੰਡਿਆਲਾ ਗੁਰੂ ਦੀ ਗੁਜਰਾਂਵਾਲੀ ਗਲੀ ਵਿੱਚ ਰਹਿਣ ਵਾਲੇ ਵਿਅਕਤੀ ਸੇਰ ਸਿੰਘ ਜੋਂ ਕਿ ਮਿਹਨਤ ਮਜ਼ਦੂਰੀ ਸਿਲਾਈ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ ਉਸ ਦੇ ਘਰ ਵਿੱਚ ਬਿਜਲੀ ਦਾ ਸਾਰਟ ਸਰਕਟ ਹੋਣ ਕਾਰਨ ਲੱਗੀ ਭਿਆਨਕ ਅੱਗ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਆ ਕੇ ਲੱਗੀ ਹੋਈ ਅੱਗ ਤੇ ਪਾਇਆ ਕਾਬੂ ਮੁਹੱਲਾ ਵਾਸੀਆਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਸਖਤ ਮਿਹਨਤ ਕਰਕੇ ਅੱਗ ਤੇ ਪਾਇਆ ਕਾਬੂ ਸ਼ੇਰ ਸਿੰਘ ਜੋ ਕਿ ਮਸ਼ੀਨਾਂ ਰਿਪੇਅਰ ਕਰਨ ਦਾ ਕੰਮ ਕਰਦਾ ਹੈ ਉਸ ਦੇ ਘਰ ਦਾ ਸਾਰਾ ਜਰੂਰੀ ਸਮਾਨ ਨਕਦ ਪੈਸਾ ਬੈਡ ਟੀਵੀ ਪੱਖੇ ਫਰਿੱਜ ਤੇ ਹੋਰ ਜਰੂਰੀ ਕਾਗਜ ਸੜ ਕੇ ਹੋਏ ਸਵਾਹ ਮੁਹੱਲਾ ਵਾਸੀਆਂ ਅਤੇ ਸ਼ੇਰ ਸਿੰਘ ਨੇ ਕਿਹਾ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਇਹਨਾਂ ਦੀ ਮਾਤਾ ਵੀ ਕੈਂਸਰ ਦੀ ਮਰੀਜ਼ ਹੈ ਅਤੇ ਹੁਣ ਅੱਗ ਲਗਾਣ ਕਰਕੇ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਉਨ੍ਹਾਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ