Home News ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ ਨਵਾਂਸਹਿਰ ਵਿਖੇ “ਸੰਵਿਧਾਨ ਬਚਾਓ ਰੈਲੀ

ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ ਨਵਾਂਸਹਿਰ ਵਿਖੇ “ਸੰਵਿਧਾਨ ਬਚਾਓ ਰੈਲੀ

by today punjab24
  1. ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਈ ਨਵਾਂਸਹਿਰ ਵਿਖੇ “ਸੰਵਿਧਾਨ ਬਚਾਓ ਰੈਲੀ

ਨਵਾਂਸ਼ਹਿਰ 24 ਮਈ-ਮੋਹਿਤ ਕੁਮਾਰ/ਹਰਵਿੰਦਰ ਸਿੰਘ/ਮੋਹਨ ਲਾਲ 

ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਦੀ ਰੱਖਿਆ ਲਈ ਨਵਾਂਸ਼ਹਿਰ ਵਿਖੇ “ਸੰਵਿਧਾਨ ਬਚਾਓ ਰੈਲੀ” ਕੀਤੀ ਗਈ, ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਵਿਸ਼ਾਲ ਕਾਂਗਰਸੀ ਵਰਕਰਾਂ ਦੇ ਕੱਠ ਨੂੰ ਸੰਬੋਧਨ ਕੀਤਾ ਗਿਆ। ਪੰਜਾਬ ਪ੍ਰਧਾਨ ਵੱਲੋਂ ਪੰਜਾਬੀਆਂ ਨੂੰ ਸੰਵਿਧਾਨ ਬਾਰੇ ਜ਼ਮੀਨੀ ਪੱਧਰ ਉੱਤੇ ਆਪਣੇ ਫ਼ਰਜ਼ਾਂ ਦੀ ਰਾਖੀ ਕਰਨ ਬਾਰੇ ਜਾਗਰੁਕ ਕੀਤਾ ਗਿਆ। ਰੈਲੀ ਵਿੱਚ ਪਵਨ ਕੁਮਾਰ ਆਦੀਆ ਜ਼ਿਲ੍ਹਾ ਕੋਆਰਡੀਨੇਟਰ ਵੱਲੋਂ ਆਪਣੀ ਸਪੀਚ ਨਾਲ ਪਾਰਟੀ ਵਰਕਰਾਂ ਵਿੱਚ ਜੋਸ਼ ਭਰਿਆ ਗਿਆ। ਇਸ ਉਪਰੰਤ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਕਾਂਗਰਸ ਪਾਰਟੀ ਵਰਕਰਾਂ ਨੂੰ ਸੰਵਿਧਾਨ ਦੀ ਰੱਖਿਆ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਅਵਾਜ਼ ਬੁਲੰਦ ਕਰਨ ਲਈ ਜ਼ੋਰ ਪਾਇਆ ਗਿਆ। ਇਸ ਰੈਲੀ ਵਿੱਚ ਅੰਗਦ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ ਅਤੇ ਤਰਲੋਚਨ ਸਿੰਘ ਸੂੰਢ ਵੱਲੋਂ ਸ਼ਾਮਲ ਹੁੰਦਿਆਂ ਹੋਇਆਂ ਕਾਂਗਰਸ ਪਾਰਟੀ ਦੀ ਭਵਿੱਖ ਵਿੱਚ ਮਜ਼ਬੂਤੀ ਲਈ ਪਾਰਟੀ ਵਰਕਰਾਂ ਤੋਂ ਵਚਨਬੱਧਤਾ ਦਾ ਪ੍ਰਣ ਲਿਆ ਗਿਆ। ਇਸ ਰੈਲੀ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ, ਓ.ਬੀ.ਸੀ. ਵਿੰਗ, ਐਸ.ਸੀ. ਵਿੰਗ, ਕਿਸਾਨ ਵਿੰਗ, ਸੇਵਾ ਦਲ ਵਿੰਗ, ਯੂਥ ਵਿੰਗ, ਮਹਿਲਾ ਵਿੰਗ, ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਵਿੰਗ ਇਨ੍ਹਾਂ ਸਾਰਿਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਬਲਾਕ ਪ੍ਰਧਾਨਾਂ ਸਮੇਤ ਪਾਰਟੀ ਵਰਕਰਾਂ ਵੱਲੋਂ ਵੱਧ-ਚੜ ਕੇ ਹਿੱਸਾ ਲਿਆ ਗਿਆ ਅਤੇ ਇਸ ਰੈਲੀ ਨੂੰ ਸਫਲ ਬਣਾਇਆ ਗਿਆ 

You may also like

@2025 – Today Punjab 24*7 All Right Reserved. Designed and Developed by wXpert4u Team