ਸੂਰੀ ਹਸਪਤਾਲ ਬਲਾਚੌਰ ਬਣਿਆ ਲੋੜਵੰਦ ਮਰੀਜ਼ਾਂ ਦਾ ਸਹਾਰਾ
ਬਲਾਚੌਰ -ਮੋਹਿਤ ਕੁਮਾਰ
ਬਲਾਚੌਰ ਦੇ ਭੱਦੀ ਰੋਡ ਤੇ ਸਥਿਤ ਸੂਰੀ ਹਸਪਤਾਲ ਬਲਾਚੌਰ ਨੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਲਈ ਹੈ ਇਸ ਮੌਕੇ ਜਦੋਂ ਡਾ ਭੁਪਿੰਦਰਜੀਤ ਸਿੰਘ ਸੂਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਨ ਤਾਂ ਸਾਡੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਸੂਰੀ ਹਸਪਤਾਲ ਬਲਾਚੌਰ ਵਲੋਂ ਲਗਾਤਾਰ ਹਰੇਕ ਪਿੰਡਾਂ ਦੇ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲ ਵਿਚ ਆਯੁਸ਼ਮਾਨ ਸਕੀਮ ਤਹਿਤ ਲੋੜਵੰਦ ਮਰੀਜ਼ ਆਪਣਾ ਫਰੀ ਇਲਾਜ ਕਰਵਾ ਸਕਦੇ ਹਨ ਅਤੇ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦੇ ਸੁਵਿਧਾਵਾਂ ਉਪਲਬਧ ਹਨ ਜਿਸ ਦੇ ਤਹਿਤ ਮਰੀਜ਼ ਤੰਦਰੁਸਤ ਹੋ ਕੇ ਇਥੋਂ ਜਾਂਦੇ ਹਨ ਉਹਨਾਂ ਕਿਹਾ ਕਿ ਲੋੜਵੰਦ ਧੀਆਂ ਦੇ ਵਿਆਹ ਦੇ ਲਈ ਉਹਨਾਂ ਦੇ ਵੱਲੋਂ ਹਮੇਸ਼ਾ ਜਿੰਨੀ ਜਿਆਦਾ ਹੋ ਸਕਦੀ ਹੈ ਮਦਦ ਕੀਤੀ ਜਾਂਦੀ ਹੈ, ਉਹਨਾਂ ਸਾਰਿਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।