Home StoriesCrime ਤਰਨਤਾਰਨ ਪੁਲਿਸ ਨੇ1 ਕਿੱਲੋ 617 ਗ੍ਰਾਮ ਹੈਰੋਇਨ, ਇੱਕ ਰਾਈਫਲ 12 ਬੋਰ, 05 ਮੋਟਰਸਾਈਕਲ ਚੋਰੀ ਦੇ, 70 ਨਸ਼ੀਲੀਆ ਗੋਲੀਆ, ਇੱਕ ਸੜਿਆ ਹੋਇਆ ਡਰੋਨ, 55 ਕਿਲੋ ਨਜਾਇਜ਼ ਲਾਹਣ ਸਮੇਤ 8 ਮੁਲਜ਼ਮਾਂ ਨੂੰ ਕਾਬੂ ਕੀਤਾ

ਤਰਨਤਾਰਨ ਪੁਲਿਸ ਨੇ1 ਕਿੱਲੋ 617 ਗ੍ਰਾਮ ਹੈਰੋਇਨ, ਇੱਕ ਰਾਈਫਲ 12 ਬੋਰ, 05 ਮੋਟਰਸਾਈਕਲ ਚੋਰੀ ਦੇ, 70 ਨਸ਼ੀਲੀਆ ਗੋਲੀਆ, ਇੱਕ ਸੜਿਆ ਹੋਇਆ ਡਰੋਨ, 55 ਕਿਲੋ ਨਜਾਇਜ਼ ਲਾਹਣ ਸਮੇਤ 8 ਮੁਲਜ਼ਮਾਂ ਨੂੰ ਕਾਬੂ ਕੀਤਾ

by today punjab24

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 08 ਮੁੱਕਦਮਿਆਂ ਵਿੱਚ 08 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ।

 

 

ਤਰਨਤਾਰਨ :- ਗੁਰਵਿੰਦਰ ਸਿੰਘ ਕਾਹਲਵਾਂ ਪੱਤਰਕਾਰ

 

 

 

ਮਿਤੀ 28-05-2025 ਨੂੰ ਦਰਜ਼ ਕੀਤੇ ਮੁੱਕਦਮਿਆਂ ਦਾ ਵੇਰਵਾ:-08 ਮੁੱਕਦਮੇ ।

 

ਕੁੱਲ਼ ਐਨ.ਡੀ.ਪੀ.ਐਸ ਐਕਟ, ਆਬਕਾਰੀ ਐਕਟ, ਏਅਰ ਕਰਾਫਟ,ਬੀ.ਐੱਨ.ਐਸ ਅਤੇ ਅਸਲਾ

 

ਕੁੱਲ ਬ੍ਰਾਮਦਗੀ = 1 ਕਿੱਲੋ 617 ਗ੍ਰਾਮ ਹੈਰੋਇਨ, ਇੱਕ ਰਾਈਫਲ 12 ਬੋਰ, 05 ਮੋਟਰਸਾਈਕਲ ਚੋਰੀ ਦੇ, 70 ਨਸ਼ੀਲੀਆ ਗੋਲੀਆ, ਇੱਕ ਸੜਿਆ ਹੋਇਆ ਡਰੋਨ, 55 ਕਿਲੋ ਨਜਾਇਜ਼ ਲਾਹਣ ।

 

ਮਾਨਯੋਗ  ਅਭਿਮੰਨਿਊ ਰਾਣਾ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨ ਤਾਰਨ ਪੁਲਿਸ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਖਿਲਾਫ ਚੱਲ ਰਹੀ ਜੰਗ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਸਾਰੀਆਂ ਸਬ-ਡਵੀਜ਼ਨਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ  ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਜੀ ਵੱਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਕੁੱਲ ਮਿਤੀ 28-05-2025 ਨੂੰ ਜਿਲ੍ਹਾ ਤਰਨ ਤਾਰਨ ਵਿੱਚ ਐਨ.ਡੀ.ਪੀ.ਐਸ ਐਕਟ, ਆਬਕਾਰੀ ਐਕਟ, ਏਅਰ ਕਰਾਫਟ, ਬੀ.ਐੱਨ.ਐਸ ਅਤੇ ਅਸਲਾ ਐਕਟ ਦੇ ਕੇਸ:-08 ਮੁੱਕਦਮੇ ਜਿਹਨਾਂ ਵਿੱਚ ਕੁੱਲ 08 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕੁੱਲ 1 ਕਿੱਲੋ 617 ਗ੍ਰਾਮ ਹੈਰੋਇਨ, ਇੱਕ ਰਾਈਫਲ 12 ਬੋਰ, 05 ਮੋਟਰਸਾਈਕਲ ਚੋਰੀ ਦੇ, 70 ਨਸ਼ੀਲੀਆ ਗੋਲੀਆ, ਇੱਕ ਸੜਿਆ ਹੋਇਆ ਡਰੋਨ, 55 ਕਿਲੋ ਨਜਾਇਜ਼ ਲਾਹਣ ।

 

ਜਿਸ ਵਿੱਚ ਸਬ-ਡਵੀਜ਼ਨ ਭਿੱਖੀਵਿੰਡ ਦੇ ਥਾਣਾ ਖਾਲੜਾ ਨੇਮੁੱਕਦਮਾ ਨੰਬਰ 97 ਮਿਤੀ 28.05.25 ਜੁਰਮ 21-ਸੀ 29/61/85 ਐਨ.ਡੀ.ਪੀ.ਐਸ ਐਕਟ ਥਾਣਾ ਖਲਾੜਾ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਸੁਰਜੀਤ ਸਿੰਘ ਉਰਫ ਭੂਟੋ ਪੁੱਤਰ ਰੇਸਮ ਸਿੰਘ ਵਾਸੀ ਡਲੀਰੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 1 ਕਿਲੋ 495 ਗ੍ਰਾਮ ਹੈਰੋਇਨ ਅਤੇ 01 ਮੋਬਾਇਲ ਬ੍ਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਥਾਣਾ ਖੇਮਕਰਨ ਨੇ ਮੁੱਕਦਮਾ ਨੰਬਰ 92 ਮਿਤੀ 28.05.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ 10/11/12 ਏਅਰ ਕਰਾਫਟ ਐਕਟ ਥਾਣਾ

ਖੇਮਕਰਨ ਦਰਜ਼ ਕੀਤਾ ਹੈ। ਜਿਸ ਤਹਿਤ ਤਰਨ ਤਾਰਨ ਦੀ ਪੁਲਿਸ ਵੱਲੋਂ ਇੱਕ ਸਰਚ ਅਪ੍ਰੇਸ਼ਨ ਦੌਰਾਨ ਇੱਕ ਅੱਧਾ ਸੜਿਆ ਹੋਇਆ ਡਰੋਨ ਅਤੇ 112 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਥਾਣਾ ਕੱਚਾ ਪੱਕਾ ਨੇ ਮੁੱਕਦਮਾ ਨੰਬਰ 54 ਮਿਤੀ 28.05.25 ਜੁਰਮ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਕੱਚਾ ਪੱਕਾ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਗੁਰਜੰਟ ਸਿੰਘ ਉਰਫ ਗੈਰੀ ਪੁੱਤਰ ਸਵਰਨ ਸਿੰਘ ਵਾਸੀ ਫਤਹਿਪੁਰ ਸੁੱਗਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 70 ਖੁੱਲੀਆ ਨਸ਼ੀਲੀਆ ਬ੍ਰਾਮਦ ਕੀਤੀਆ ਗਈਆ ਹਨ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਤਰਨ ਤਾਰਨ ਦੇ

 

ਥਾਣਾ ਸਿਟੀ ਤਰਨ ਤਾਰਨ ਨੇ ਮੁੱਕਦਮਾ ਨੰਬਰ 134 ਮਿਤੀ 28.05.25 ਜੁਰਮ 25/54/59 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਅੰਸ਼ਦੀਪ ਸਿੰਘ ਉਰਫ ਅੰਸ਼ ਪੁੱਤਰ ਕੁਲਦੀਪ ਸਿੰਘ ਵਾਸੀ ਮੁਹੱਲਾ ਜਸਵੰਤ ਸਿੰਘ ਤਰਨ ਤਾਰਨ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਰਾਈਫਲ 12 ਬੋਰ ਬ੍ਰਾਮਦ ਕੀਤੀ ਗਈ ਹੈ।ਇਸ ਦੇ ਨਾਲ ਹੀ ਥਾਣਾ ਵੈਰੋਵਾਲ ਨੇ ਮੁੱਕਦਮਾ ਨੰਬਰ 80 ਮਿਤੀ 28.05.25 ਜੁਰਮ 303(2)/317(2) ਬੀ.ਐਨ.ਐਸ ਥਾਣਾ ਵੈਰੋਵਾਲ ਦਰਜ਼ ਕੀਤਾ ਹੈ।ਜਿਸ ਵਿੱਚ ਦੋਸ਼ੀ ਅਜੈਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਘੱਗੇ ਥਾਣਾ ਵੈਰੋਵਾਲ ਅਤੇ ਕਰਮਜੀਤ ਸਿੰਘ ਉਰਫ ਕਰਮ ਪੁੱਤਰ ਅੰਗਰੇਜ ਸਿੰਘ ਵਾਸੀ ਜਲਾਲਾਬਾਦ ਥਾਣਾ ਵੈਰੋਵਾਲ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ ਚੋਰੀ ਦੇ 05 ਮੋਟਰਸਾਇਕਲ ਮਾਰਕਾ ਸਪਲੈਂਡਰ ਰੰਗ ਕਾਲਾ ਬਿਨਾ ਨੰਬਰ ਬ੍ਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਥਾਣਾ ਸਰਾਏ ਅਮਾਨਤ ਖਾਂ ਨੇ ਮੁੱਕਦਮਾ ਨੰਬਰ 49 ਮਿਤੀ 28.05.25 ਜੁਰਮ 61/1/14 ਆਬਕਾਰੀ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਬਹਿਕਾ ਪਿੰਡ ਛੀਨਾ ਬਿੱਧੀ ਚੰਦ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 30 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਹੈ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਗੋਇੰਦਵਾਲ ਸਾਹਿਬ

 

ਥਾਣਾ ਸਦਰ ਤਰਨ ਤਾਰਨ ਨੇ ਮੁੱਕਦਮਾ ਨੰਬਰ 113 ਮਿਤੀ 28.05.25 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਗੁਰਜੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸੰਘਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ।

 

ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਪੱਟੀ ਦੇ ਥਾਣਾ

 

ਸਰਹਾਲੀ ਨੇ ਮੁੱਕਦਮਾ ਨੰਬਰ 67 ਮਿਤੀ 28.05.25 ਜੁਰਮ 61/1/14 ਆਬਕਾਰੀ ਐਕਟ 123/62 ਬੀ.ਐਨ.ਐਸ ਥਾਣਾ ਸਰਹਾਲੀ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਨਵਾਲੀਪੁਰ ਥਾਣਾ ਸਰਹਾਲੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਚਾਲੂ ਭੱਠੀ ਸਮੇਤ 25 ਕਿਲੋ ਲਾਹਣ ਬ੍ਰਾਮਦ ਕੀਤੀ ਗਈ ਹੈ।

You may also like