ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜ਼ੋ ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਨੂੰ ਨੱਥ ਪਾਉਣ ਲਈ ਚੱਲ ਰਹੀ ਜੰਗ ਵਿੱਚ 08 ਮੁੱਕਦਮਿਆਂ ਵਿੱਚ 09 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ।
ਤਰਨਤਾਰਨ :-
ਗੁਰਵਿੰਦਰ ਸਿੰਘ ਕਾਹਲਵਾਂ
ਕੁੱਲ ਬ੍ਰਾਮਦਗੀ = 316 ਗ੍ਰਾਮ ਹੈਰੋਇਨ, ਇੱਕ ਪਿਸਤੌਲ 32 ਬੋਰ ਸਮੇਤ 03 ਜਿੰਦਾ ਰੌਂਦ 30 ਬੋਰ, 12,750 ਐਮ.ਐਲ ਨਜਾਇਜ਼ ਸ਼ਰਾਬ 01 ਇਲੈਕਟ੍ਰੋਨਿਕ ਕੰਡਾ,02 ਮੋਟਰਸਾਈਕਲ ਚੋਰੀ ਦੇ ਸਪਲੈਂਡਰ, 01 ਮੋਬਾਇਲ ਫੋਨ ਅਤੇ 400/-ਰੁਪਏ ਡਰੱਗ ਮਨੀ।
ਮਾਨਯੋਗ ਅਭਿਮੰਨਿਊ ਰਾਣਾ ਆਈ.ਪੀ.ਐਸ/ਐਸ.ਐਸ.ਪੀ ਤਰਨਤਾਰਨ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਤਰਨ ਤਾਰਨ ਪੁਲਿਸ ਨਸ਼ਿਆਂ ਖਿਲਾਫ ਅਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆ ਖਿਲਾਫ ਚੱਲ ਰਹੀ ਜੰਗ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਸਾਰੀਆਂ ਸਬ-ਡਵੀਜ਼ਨਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਜੀ ਵੱਲੋਂ ਨਸ਼ਾ ਤਸਕਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਕੁੱਲ ਮਿਤੀ 29-05-2025 ਨੂੰ ਜਿਲ੍ਹਾ ਤਰਨ ਤਾਰਨ ਵਿੱਚ ਐਨ.ਡੀ.ਪੀ.ਐਸ ਐਕਟ, ਆਬਕਾਰੀ ਐਕਟ ਅਤੇ ਅਸਲਾ ਐਕਟ ਦੇ ਕੇਸ:-07 ਮੁੱਕਦਮੇ ਜਿਹਨਾਂ ਵਿੱਚ ਕੁੱਲ 07 ਅਤੇ ਪਹਿਲਾ ਦਰਜ਼ ਮੁੱਕਦਮੇ 01 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ ਕੁੱਲ 316 ਗ੍ਰਾਮ ਹੈਰੋਇਨ, ਇੱਕ ਪਿਸਤੋਲ 32 ਬੋਰ ਸਮੇਤ 03 ਜਿੰਦਾ ਰੋਂਦ 30 ਬੋਰ, 12,750 ਐਮ.ਐਲ ਨਜਾਇਜ਼ ਸ਼ਰਾਬ 01 ਇਲੈਕਟ੍ਰੋਨਿਕ ਕੰਡਾ,02 ਮੋਟਾਸਾਈਕਲ ਚੋਰੀ ਦੇ ਸਪਲੈਂਡਰ, 01 ਮੋਬਾਇਲ ਫੋਨ ਅਤੇ 400/-ਰੁਪਏ ਡਰੱਗ ਮਨੀ। ਜਿਸ ਵਿੱਚ ਸਬ-ਡਵੀਜ਼ਨ ਪੱਟੀ ਦੇ ਥਾਣਾ ਹਰੀਕੇ ਨੇ ਮੁੱਕਦਮਾ ਨੰਬਰ 43 ਮਿਤੀ 29.05.25 ਜੁਰਮ 21.61.85 ਐਨ.ਡੀ.ਪੀ.ਐਸ ਐਕਟ ਥਾਣਾ ਹਰੀਕੇ ਦਰਜ਼ ਕੀਤਾ ਹੈ।ਜਿਸ ਵਿੱਚ ਦੋਸ਼ੀ ਗੁਰਿੰਦਰ ਸਿੰਘ ਉਰਫ ਮੋਟਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਦੇ ਨਾਲ ਹੀ ਥਾਣਾ ਸਿਟੀ ਪੱਟੀ ਨੇ ਮੁੱਕਦਮਾ ਨੰਬਰ 77 ਮਿਤੀ 29.05.25 ਜੁਰਮ 77 ਮਿਤੀ 29.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਪੱਟੀ ਦਰਜ਼ ਕੀਤਾ ਹੈ।ਜਿਸ ਵਿੱਚ ਦੋਸ਼ੀ ਅਰਜਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 12 ਚੱਠੂਆ ਦਾ ਮੁਹੱਲਾ ਪੱਟੀ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 07 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਸ ਦੇ ਨਾਲ ਹੀ ਥਾਣਾ ਸਦਰ ਪੱਟੀ ਨੇ ਮੁੱਕਦਮਾ ਨੰਬਰ 99 ਮਿਤੀ 29.05.25 ਜੁਰਮ 99 ਮਿਤੀ29.05.25 ਜੁਰਮ 21-ਬੀ 61.85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਪੱਟੀ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਤਰਸੇਮ ਸਿੰਘ ਉਰਫ ਸੇਮਾ ਪੁੱਤਰ ਮੰਗਲ ਸਿੰਘ ਵਾਸੀ ਬੁਰਜ ਨੱਥੂ ਕੇ ਹਾਲ ਬੁਰਜ ਰਾਏ ਕੇ ਅਤੇ ਬਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਬਲਜਿੰਦਰ ਸਿੰਘ ਵਾਸੀ ਪੱਤੀ ਨਵਾ ਕਿਲਾ ਸਭਰਾ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 35 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਗੋਇੰਦਵਾਲ ਸਾਹਿਬ ਦੇ ਥਾਣਾ ਸਦਰ ਤਰਨ ਤਾਰਨ ਨੇ ਮੁੱਕਦਮਾ ਨੰਬਰ 115 ਮਿਤੀ 29.05.25 ਜੁਰਮ 21-ਬੀ 29.61.85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਤਰਨ ਤਾਰਨ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਰੇਸ਼ਮ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਕੱਦਗਿੱਲ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 257 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨ੍ਹਾ ਨੰਬਰੀ, ਇੱਕ ਮੋਬਾਇਲ ਫੋਨ,400/-ਰੁਪਏ ਡਰੱਗ ਮਨੀ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ ਗਿਆ ਹੈ।
ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਭਿੱਖੀਵਿੰਡ ਥਾਣਾ 29.05.25 61.1.14 ਆਬਕਾਰੀ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਨਿਰਮਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਵਾਂ ਤਾਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6750 ਐਮ.ਐਲ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਥਾਣਾ ਖਾਲੜਾ ਨੇ ਮੁੱਕਦਮਾ ਨੰਬਰ 99 ਮਿਤੀ 29.05.25 ਜੁਰਮ 61/1/14 ਆਬਕਾਰੀ ਐਕਟ ਥਾਣਾ ਖਾਲੜਾ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਪਲੋਅ ਪੱਤੀ ਰਾਜੋਕੇ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6000 ਐਮ.ਐਲ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ ਹੈ।
ਇਸੇ ਲੜੀ ਦੇ ਤਹਿਤ ਸਬ-ਡਵੀਜ਼ਨ ਤਰਨ ਤਾਰਨ ਦੇ ਥਾਣਾ ਵੈਰੋਵਾਲ ਨੇ ਮੁੱਕਦਮਾ ਨੰਬਰ 81 ਮਿਤੀ 29.05.25 ਜੁਰਮ 21-ਭੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਵਾਲ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਹਰਜੱਸ ਸਿੰਘ ਉਰਫ ਜੱਸ ਪੁੱਤਰ ਮੇਹਰ ਸਿੰਘ ਵਾਸੀ ਕੋਟਲੀ ਸਰੂ ਖਾਂ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 10 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਬ੍ਰਾਮਦ ਕੀਤਾ ਗਿਆ ਹੈ। ਇਸਦੇ ਨਾਲ ਹੀ ਥਾਣਾ ਝਬਾਲ ਨੇ ਪਹਿਲੇ ਦਰਜ ਹੋਏ ਮੁਕੱਦਮਾ ਨੰਬਰ 14 ਮਿਤੀ 29-02-2024 ਜੁਰਮ 392/34 ਆਈ.ਪੀ.ਸੀ 25/27 ਅਸਲਾ ਐਕਟ ਥਾਣਾ ਝਬਾਲ ਦਰਜ਼ ਕੀਤਾ ਹੈ। ਜਿਸ ਵਿੱਚ ਦੋਸ਼ੀ ਸਹਿਜਾਦ ਸਿੰਘ ਉਰਫ ਸੱਜੀ ਪੁੱਤਰ ਨਿਰਮਾਲ ਸਿੰਘ ਵਾਸੀ ਗਲੀ ਨੰਬਰ 04 ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਇੱਕ ਪਿਸਤੋਲ 32 ਬੋਰ ਸਮੇਤ 03 ਜ਼ਿੰਦਾ ਰੌਂਦ 30 ਬੋਰ ਬ੍ਰਾਮਦ ਕੀਤੇ ਗਏ ਹਨ।