ਅੰਮ੍ਰਿਤਸਰ ਫਰਨੀਚਰ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਚੋਂ ਇੱਕ ਨੌਜਵਾਨ ਦਾ ਪੁਲਿਸ ਨੇ ਕੀਤਾ ਐਨਕਾਊਂਟਰ
ਜੀਵਨ ਫੌਜੀ ਦੇ ਇਸ਼ਾਰਿਆਂ ਤੇ ਨੌਜਵਾਨਾਂ ਵੱਲੋਂ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ – ਪੁਲਿਸ ਕਮਿਸ਼ਨਰ
ਅੰਮ੍ਰਿਤਸਰ ਪੱਤਰਕਾਰ ਗੁਰਪ੍ਰੀਤ ਸਿੰਘ
ਅੰਮ੍ਰਿਤਸਰ ਵਿੱਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਇਹ ਅੰਮ੍ਰਿਤਸਰ ਪੁਲਿਸ ਸਤਰਕ ਦਿਖਾਈ ਦੇ ਰਹੀ ਹੈ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਵੱਖ-ਵੱਖ ਕੇਸਾਂ ਦੇ ਵਿੱਚ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਤੇ ਇਸ ਦੌਰਾਨ ਅੰਮ੍ਰਿਤਸਰ ਪੁਲਿਸ ਅਤੇ ਕੁਝ ਆਰੋਪੀਆਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ 17 ਮਈ 2025 ਨੂੰ ਥਾਣਾ ਬੀ ਡਵਿਜ਼ਨ ਅਧੀਨ ਆਉਂਦੇ ਇਲਾਕੇ ਦੇ ਵਿੱਚ ਫਰਨੀਚਰ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਅਤੇ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁੱਖ ਆਰੋਪੀ ਕਾਰਜਪ੍ਰੀਤ ਸਿੰਘ ਕਾਰਜ ਅਤੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਵਿਦੇਸ਼ ਬੈਠੇ ਜੀਵਨ ਫੌਜੀ ਦੇ ਇਸ਼ਾਰਿਆਂ ਦੇ ਉੱਪਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਪੁਲਿਸ ਨੇ ਕਾਰਜਪ੍ਰੀਤ ਸਿੰਘ ਕਾਰਜ ਨੂੰ 26 ਮਈ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਗੁਰਲਾਲ ਸਿੰਘ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ। ਅਤੇ ਜਦੋਂ ਪੁਲਿਸ ਨੇ ਗੁਰਲਾਲ ਸਿੰਘ ਕੋਲੋਂ ਹਥਿਆਰ ਬਰਾਮਦ ਕਰਨ ਲਈ ਪੁੱਛ ਗਿੱਛ ਕੀਤੀ ਤਾਂ ਕੋਈ ਲਾਲ ਸਿੰਘ ਹੁਣਾਂ ਨੂੰ ਸੁਲਤਾਨਵਿੰਡ ਰੋਡ ਤੇ ਲੈ ਆਇਆ ਅਤੇ ਜਿਸ ਜਗ੍ਹਾ ਤੇ ਉਸਨੇ ਹਥਿਆਰ ਛੁਪਾਇਆ ਸੀ ਉਹ ਚਲਾਕੀ ਨਾਲ ਹਥਿਆਰ ਲੈ ਕੇ ਪੁਲਿਸ ਤੇ ਹਮਲਾ ਕਰਨ ਲੱਗਾ ਅਤੇ ਪੁਲਿਸ ਅਤੇ ਗੁਰਲਾਲ ਸਿੰਘ ਵਿਚਾਲੇ ਹੋਈ ਗੁੱਥਮ ਗੁੱਥੀ ਵਿੱਚ ਗੁਰਲਾਲ ਸਿੰਘ ਦੇ ਪਿਸਤੋਂਲ ਦੀ ਗੋਲੀ ਹੀ ਉਸਦੇ ਪੈਰ ਤੇ ਜਾ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਜੀਵਨ ਫੌਜੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਸਨ ਅਤੇ ਇਹਨਾਂ ਵੱਲੋਂ ਕੈਨੇਡਾ ਦੇ ਵਿੱਚ ਇਕ ਲੱਖ ਡਾਲਰ ਦੀ ਫਰੋਤੀ ਮੰਗੀ ਗਈ ਸੀ ਅਤੇ ਪਰਿਵਾਰ ਦੇ ਉੱਪਰ ਪ੍ਰੈਸ਼ਰ ਪਾਉਣ ਦੇ ਲਈ ਉਹਨਾਂ ਵੱਲੋਂ ਅੰਮ੍ਰਿਤਸਰ ਵਿੱਚ ਉਹਨਾਂ ਦੀ ਫਰਨੀਚਰ ਦੀ ਦੁਕਾਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਦੋ ਲੋਕ ਜ਼ਖਮੀ ਹੋਏ ਵੀ ਹੋਏ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਸ ਗਰੁੱਪ ਦੇ ਨਾਲ ਸੰਬੰਧਿਤ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਲੱਗੀ ਹੋਈ ਹੈ।