Home Life StyleFitness ਸਾਹਿਲ ਜਾਡਲਾ ਨੇ ਕਨੇਡਾ ਵਿਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ

ਸਾਹਿਲ ਜਾਡਲਾ ਨੇ ਕਨੇਡਾ ਵਿਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ

by today punjab24

ਪਿੱਛਲੇ ਦਿਨੀ ਕਨੇਡਾ ਦੇ ਸ਼ਹਿਰ ਅਬੋਟਸਫੋਰਡ ਵਿਖੇ ਵੈਨਕੂਵਰ ਓਪਨ ਬੋਡੀਬਿਲਡਿੰਗ ਕੰਪੀਟੀਸ਼ਨ ਆਈ ਐਫ ਐਫ ਬੀ ਕੈਨੇਡੀਅਨ ਫਿਜੀਕ ਅਲਾਇੰਸ ਵਲੋਂ ਓਪਨ ਵਰਲਡ ਬੋਡੀਬਿਲਡਿੰਗ ਚੈਂਪੀਨਸ਼ਿਪ ਦਾ ਆਯੋਜਨ ਕੀਤਾ ਗਿਆ ਇਸ ਪ੍ਰਤੀਯੋਗਿਤਾ ਵਿਚ ਅਲੱਗ ਅਲੱਗ ਸਾਰੇ ਦੇਸ਼ਾ ਦੇ ਪੰਜ ਸੋ ਤੋਂ ਵੱਧ ਖਿਡਾਰੀਆਂ ਨੇ ਹਿਸਾ ਲਿਆ ਇਹ ਮੁਕਾਬਲੇ ਵਿਚ ਭਾਰਤ ਦੇ ਵਲੋਂ ਸਾਹਿਲ ਜਾਡਲਾ ਨੇ ਹਿਸਾ ਲਿਆ ਇਸ ਮੁਕਾਬਲੇ ਵਿਚ ਸਾਹਿਲ ਜਾਡਲਾ ਨੇ ਚਾਰ ਕੈਟੇਗਰੀਆਂ ਵਿਚ ਖੇਡਿਆ ਸੀ ਜਿਨ੍ਹਾਂ ਵਿਚ ਤਿੰਨ ਕੈਟਾਗਰੀ ਵਿਚ ਸਿਲਵਰ ਮੈਡਲ ਜਿੱਤ ਕਿ ਦੂਜਾ ਸਥਾਨ ਹਾਸਲ ਕੀਤਾ ਅਤੇ ਇਕ ਕੈਟਾਗਰੀ ਵਿਚ ਕਾਂਸੇ ਦਾ ਮੈਡਲ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ !ਇਸ ਸ਼ਾਨਦਾਰ ਜਿੱਤ ਨਾਲ ਜਿਥੇ ਪੂਰੇ ਦੇਸ਼ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਨਾਲ ਹੀ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਜਾਡਲਾ ਦੇ ਜੰਮਪਲ ਸਾਹਿਲ ਜਾਡਲਾ ਨੇ ਦੱਸਿਆ ਕਿ ਇਸ ਕਾਮਯਾਬੀ ਪਿੱਛੇ ਓਹਨਾ ਦੀ ਸਖ਼ਤ ਮਿਹਨਤ ਦੇ ਨਾਲ ਨਾਲ ਉਹਨਾਂ ਦੇ ਪਿਤਾ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਮਾਤਾ ਜੈਸਮੀਨ ਕੌਰ,ਭੈਣ ਮੁਸਕਾਨ ਕਨੇਡਾ ਅਤੇ ਉਸਤਾਦ ਸਾਗਰ, ਸੌਰਾਬ ਅਤੇ ਪਲੇਟਿਨਮ ਜਿੰਮ ਕਨੇਡਾ ਦਾ ਵਿਸ਼ੇਸ਼ ਯੋਗਦਾਨ ਹੈ ਸਾਹਿਲ ਜਾਡਲਾ ਨੇ ਦੱਸਿਆ ਕਿ ਉਹ ਭਵਿੱਖ ਵਿਚ ਮਿਸਟਰ ਓਲੰਪਿਆ ਦੀ ਤਿਆਰੀ ਕਰੇਗਾ ਅਤੇ ਭਾਰਤ ਦਾ ਨਾਮ ਰੋਸ਼ਨ ਕਰੇਗਾ

You may also like