Home Life StyleCulture ਤੀਆਂ ਦਾ ਮੇਲਾ 3 ਅਗਸਤ ਨੂੰ ਚੌਧਰੀ ਪੈਲੇਸ ਬਲਾਚੌਰ ‘ਚ’ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਸ਼ਿਕਾਗੋ ਵਾਲੀਆਂ ਦੇ ਅਹਿਮ ਸਹਿਯੋਗ ਨਾਲ ਕਰਵਾਈਆਂ ਜਾ ਰਿਹਾ ਹੈ

ਤੀਆਂ ਦਾ ਮੇਲਾ 3 ਅਗਸਤ ਨੂੰ ਚੌਧਰੀ ਪੈਲੇਸ ਬਲਾਚੌਰ ‘ਚ’ ਸੂਰੀ ਹਸਪਤਾਲ ਬਲਾਚੌਰ ਅਤੇ ਖਾਲਸਾ ਫਾਰਮ ਸ਼ਿਕਾਗੋ ਵਾਲੀਆਂ ਦੇ ਅਹਿਮ ਸਹਿਯੋਗ ਨਾਲ ਕਰਵਾਈਆਂ ਜਾ ਰਿਹਾ ਹੈ

by today punjab24

ਬਲਾਚੌਰ 17 ਜੁਲਾਈ  (ਮੋਹਿਤ ਕੁਮਾਰ)

ਪੰਜਾਬ ਦਾ ਪੁਰਾਤਨ ਸੱਭਿਆਚਾਰ ਤੀਆਂ ਦਾ ਤਿਉਹਾਰ ਨੂੰ ਕਾਇਮ ਰੱਖਣ ਲਈ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਅਤੇ ਖਾਲਸਾ ਫਾਰਮ ਸ਼ਿਕਾਗੋ ਵਾਲਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਸਪਾਂਸਰ ਕੀਤਾ ਜਾ ਰਿਹਾ ਹੈ | ਇਹ ਤੀਆਂ ਦਾ ਮੇਲਾ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਸਿਮਰਨ ਕੌਰ ਸਹਿਜਪਾਲ ਖਾਲਸਾ ਫਾਰਮ ਸ਼ਿਕਾਗੋ ਵਾਲਿਆਂ ਦੀ ਅਗਵਾਈ ਵਿੱਚ 3 ਅਗਸਤ ਦਿਨ ਐਤਵਾਰ ਸਮਾਂ 11 ਤੋਂ 4 ਵਜੇ ਤੱਕ ਚੌਧਰੀ ਪੈਲੇਸ ਭੱਦੀ ਰੋਡ ਬਲਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਸਿਮਰਨ ਸਹਿਜਪਾਲ ਨੇ ਦੱਸਿਆਂ ਕਿ ਇਸ ਮੌਕੇ ਐਂਟਰੀ ਫੀਸ 500 ਰੁਪਏ ਰੱਖੀ ਗਈ ਹੈ | ਇਸ ਤੀਆਂ ਦੇ ਮੇਲੇ ਵਿੱਚ , ਪ੍ਰਭਜੋਤ ਕੌਰ, ਮੀਨਾ ਕੇ ਪਵਾਰ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ | ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਐਕਰ, ਐਕਟਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ | ਇਸ ਤੀਆਂ ਦੇ ਮੇਲੇ ਵਿੱਚ ਵਿਸ਼ੇਸ਼ ਸਨਮਾਨ ਜਤਿੰਦਰ ਕੌਰ ਵੱਲੋਂ ਕੀਤਾ ਜਾਵੇਗਾ | ਇਸ ਤੀਆਂ ਦੇ ਮੇਲੇ ਵਿੱਚ ਬਿੰਨੂ ਢਿੱਲੋਂ , ਯੁਵਰਾਜ ਹੰਸ, ਮਲਕੀਤ ਰੌਣੀ, ਪਰਮਵੀਰ ਸਿੰਘ, ਸਮੀਰ ਮਾਹੀ, ਹਰਸ਼ ਪੰਧੇਰ, ਟਾਈਗਰ ਹਰਮੀਕ, ਰਾਮ ਔਜਲਾ ,ਵਿਕਟਰ ਯੋਗਰਾਜ ਸਿੰਘ, ਪਿ੍ੰਸ ਸੰਧੂ, ਅਨਮੋਲ , ਵੀਜੇ ਮੱਟੂ, ਆਰਜੇ ਮੱਟੂ ਅਤੇ ਸੁਨੀਤਾ ਧੀਰ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਅਨੀਤਾ ਮੀਤ, ਸਤਵੰਤ ਕੌਰ, ਪਰਮਿੰਦਰ ਗਿੱਲ,ਅਨੀਤਾ ਸ਼ਬਦੀਸ਼, ਨੀਨਾ ਯੋਗਰਾਜ ਸਿੰਘ, ਨਿਸ਼ਾ ਬਾਨੋ ,ਨੇਹਾ ਦਿਆਲ, ਰਾਜ ਧਾਲੀਵਾਲ, ਪੂਨਮ ਸੂਦ, ਮਨੀ ਬੋਪਾਰਾਏ, ਹਰਪ੍ਰੀਤ ਵਾਲੀਆ, ਜੋਤੀ ਆਰੋੜਾ, ਮਨਪ੍ਰੀਤ ਮਨੀ, ਪਿ੍ਆ ਸਿੰਘ ਪ੍ਰੀਤ, ਵਿਸ਼ੂ ਖੇੜੀਆ, ਰੀਤ ਕਾਹਲੋਂ , ਕਨਨ ਸੇਠ, ਮਰਜੀਨਾ ਸਾਗਰ, ਮੌਸਮੀ ਸੇਨ, ਸੰਦੀਪ ਕੌਰ, ਸੰਦੀਪ ਸਿੱਧੂ, ਨਵਦੀਪ ਕੌਰ ਰਾਂਧੀ ਅਤੇ ਤਰੁਨਜੋਤ ਸਿੰਘ ਈਵੇਟ ਮੈਨੇਜਰ ਅਤੇ ਦੇਸ਼ ਵਿਦੇਸ਼ ਨਾਮਵਰ ਸ਼ਖਸ਼ੀਅਤਾਂ ਵਿਸ਼ੇਸ਼ ਹਾਜਰੀ ਲਗਾਉਣ ਗਏ ਇਸ ਮੌਕੇ ਡਾ ਭੁਪਿੰਦਰਜੀਤ ਸਿੰਘ ਸੂਰੀ ਨੇ ਸਮੂਹ ਹਲਕਾ ਵਾਸੀਆਂ ਨੂੰ ਇਸ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ

You may also like