ਪਿੰਡ ਮੀਰਪੁਰ ਜੱਟਾ ਵਿਖੇ ਅੱਜ ਛਿੰਝ ਮੇਲਾ ਕਰਵਾਇਆ ਜਾਵੇਗਾ -ਮੋਹਨ ਲਾਲ
ਨਵਾਂਸ਼ਹਿਰ 21 ਅਗਸਤ -ਮੋਹਿਤ ਕੁਮਾਰ -ਪਿੰਡ ਮੀਰਪੁਰ ਜੱਟਾਂ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਅੱਜ 21 ਅਗਸਤ ਨੂੰ ਪਿੰਡ ਮੀਰਪੁਰ ਜੱਟਾਂ ਵਿਖੇ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ,ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਾਸਟਰ ਮੋਹਨ ਲਾਲ ਨੇ ਦੱਸਿਆ ਕਿ ਛਿੰਝ ਮੇਲੇ ਦੀਆਂ ਤਿਆਰੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਸਮੂਹ ਐਨਆਰਆਈ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਆਪਣਾ ਸਹਿਯੋਗ ਦੇਣ ਅਤੇ ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਲਈ ਬਹੁਤ ਵੱਡੇ ਵੱਡੇ ਇਨਾਮ ਰੱਖੇ ਗਏ ਹਨ ਅਤੇ ਇਸ ਛਿੰਝ ਮੇਲੇ ਦੌਰਾਨ ਉੱਚ ਕੋਟੀ ਦੇ ਪਹਿਲਵਾਨ ਰਾਜੂ ਰਾਈਏਵਾਲ,ਬਿੰਨੀਆ ਜੰਮੂ, ਹੁਸੈਨ ਇਰਾਨ, ਪ੍ਰਦੀਪ ਜ਼ੀਰਕਪੁਰ,ਛੋਟਾ ਜੱਸਾ ਬਾਹੜੋਵਾਲ, ਸੁੱਖਾਂ ਮੰਡਚੌਤਾ,ਵੱਡਾ ਜੱਸਾ ਬਾਹੜੋਵਾਲ, ਸ਼ੇਰਾਂ ਲੱਲੀਆ ਆਦਿ ਪਹਿਲਵਾਨ ਕੁਸ਼ਤੀ ਵਿੱਚ ਆਪਣੇ ਜੋਰ ਦਿਖਾਉਣਗੇ ਜੇਤੂ ਪਹਿਲਵਾਨਾਂ ਨੂੰ ਵੱਡੇ ਵੱਡੇ ਇਨਾਮ ਦੇ ਕੇ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ