Home StoriesCrime ਤਰਨਤਾਰਨ ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗੋਲਡੀ ਢਿੱਲੋ ਦੇ 2 ਗੁਰਗਿਆ ਨੂੰ 03 ਨਜਾਇਜ਼ ਹਥਿਆਰਾ ਸਮੇਤ ਕੀਤਾ

ਤਰਨਤਾਰਨ ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗੋਲਡੀ ਢਿੱਲੋ ਦੇ 2 ਗੁਰਗਿਆ ਨੂੰ 03 ਨਜਾਇਜ਼ ਹਥਿਆਰਾ ਸਮੇਤ ਕੀਤਾ

by today punjab24

ਤਰਨਤਾਰਨ

ਗੁਰਵਿੰਦਰ ਸਿੰਘ ਕਾਹਲੋ

ਤਰਨਤਾਰਨ ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗੋਲਡੀ ਢਿੱਲੋ ਦੇ 2 ਗੁਰਗਿਆ ਨੂੰ 03 ਨਜਾਇਜ਼ ਹਥਿਆਰਾ ਸਮੇਤ ਕੀਤਾ ਗ੍ਰਿਫਤਾਰ  ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਜੀ ਦੀ ਯੋਗ ਅਗਵਾਈ ਹੇਂਠ ਸ੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀਮਤੀ ਰਵਜੋਤ ਗਰੇਵਾਲ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਫਿਰੌਤੀ ਦੇ ਕੇਸ ਨੂੰ ਹੱਲ ਕਰਨ ਲਈ ਸ੍ਰੀ ਰਿਪੁਤਾਪਨ ਸਿੰਘ ਪੀ.ਪੀ.ਐਸ/ਐਸ.ਪੀ(ਡੀ) ਤਰਨ ਤਾਰਨ ਅਤੇ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਸਿਟੀ ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ।ਇਹ ਕਿ ਮਿਤੀ 17.09.2025 ਨੂੰ ਮੁੱਦਈ ਨੇ ਥਾਣਾ ਸਿਟੀ ਤਰਨ ਤਾਰਨ ਹਾਜ਼ਰ ਆਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਹ ਕੁਮਾਰ ਟਰੇਡਿੰਗ ਕਾਰਪੋਰੇਸ਼ਨ ਸਾਹਮਣੇ ਰੇਲਵੇ ਸਟੇਸ਼ਨ ਤਰਨ ਤਾਰਨ ਦੀ ਦੁਕਾਨ ਚਲਾਉਦਾ ਹੈ ਅਤੇ ਮਿਤੀ 13.09.2025 ਨੂੰ ਉਸ ਦੇ ਮੋਬਾਇਲ ਤੇ ਵੱਟਸਐਪ ਪਰ ਅਣਪਛਾਤੇ ਵਿਦੇਸ਼ੀ ਨੰਬਰ ਤੇ ਵੱਸਟਐਪ ਕਾਲ ਆਇਆ ਕਿ ਗੋਲਡੀ ਢਿੱਲੋਂ ਬੋਲਦਾ ਹਾਂ ਮੈਨੂੰ 50 ਲੱਖ ਰੁਪੈ ਦੀ ਫਿਰੌਤੀ ਦੇ ਨਹੀ ਤਾ ਗੋਲੀਆਂ ਮਾਰ ਦੇਵਾਂਗੇ। ਫਿਰ ਉਸਨੂੰ ਵਿਦੇਸ਼ੀ ਨੰਬਰ ਤੋਂ ਉਸਦੀ ਦੁਕਾਨ ਦੀ ਵੀਡੀਓ ਵੀ ਭੇਜੀ ਗਈ ਅਤੇ ਬਾਰ-ਬਾਰ ਫਿਰੌਤੀ ਦੀ ਮੰਗ ਕੀਤੀ ਗਈ।ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਤਹਿਤ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਸਿਟੀ ਤਰਨ ਤਾਰਨ ਏਰੀਏ ਵਿੱਚ ਮੌਜੂਦ ਸੀ ਕਿ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮੇ ਵਿੱਚ ਫਿਰੌਤੀ ਮੰਗਣ ਦੇ ਕੇਸ ਵਿੱਚ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਜਗਦੇਸ਼ ਸਿੰਘ ਵਾਸੀ ਮੁਗਲਚੱਕ ਗਿੱਲ ਥਾਣਾ ਸਿਟੀ ਤਰਨ ਤਾਰਨ ਅਤੇ ਸਰਵਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੈਰੋਵਾਲ ਥਾਣਾ ਸਿਟੀ ਤਰਨ ਤਾਰਨ ਜੋ ਇਸ ਸਮੇਂ ਸਿਟੀ ਏਰੀਏ ਵਿੱਚ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪੈਦਲ ਘੁੰਮ ਰਹੇ ਹਨ। ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਗੁਰਦੁਆਰਾ ਟੱਕਰ ਸਾਹਿਬ ਰੋਡ ਨਜ਼ਦੀਕ ਤੋਂ ਯਾਦਵਿੰਦਰ ਸਿੰਘ ਉਰਫ ਯਾਦ ਪੁੱਤਰ ਜਗਦੇਸ਼ ਸਿੰਘ ਵਾਸੀ ਮੁਗਲਚੱਕ ਗਿੱਲ ਥਾਣਾ ਸਿਟੀ ਤਰਨ ਤਾਰਨ ਅਤੇ ਸਰਵਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੈਰੋਵਾਲ ਥਾਣਾ ਸਿਟੀ ਤਰਨ ਤਾਰਨ ਨੂੰ ਕਾਬੂ ਕਰਕੇ ਇਹਨਾਂ ਪਾਸੋਂ 02 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 01 ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਬ੍ਰਾਮਦ ਕਰਕੇ ਮੁੱਕਦਮਾ ਨੰਬਰ 211 ਮਿਤੀ 17.09.2025 ਜੁਰਮ 308(4)/351(1)/351(3) ਬੀ.ਐਨ.ਐਸ ਥਾਣਾ ਸਿਟੀ ਤਰਨ ਤਾਰਨ ਨੂੰ ਹੱਲ ਕਰ ਲਿਆ ਹੈ। ਦੌਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੋਸ਼ੀਆਂ ਨੇ ਮੁੱਦਈ ਦੀ ਰੈਕੀ ਕੀਤੀ ਸੀ ਅਤੇ ਉਸਦੀ ਦੁਕਾਨ ਦੀ ਵੀਡੀਓ ਬਣਾਕੇ ਵਿਦੇਸ਼ੀ ਗੈਂਗਸਟਰਾਂ ਨੂੰ ਭੇਜੀ ਸੀ । ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ।

You may also like