ਸ੍ਰੀ ਚਮਕੌਰ ਸਾਹਿਬ
ਪੱਤਰਕਾਰ ਸਰਬਜੀਤ ਸਿੰਘ
ਸ਼ਹੀਦ ਸਿੰਘਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵਿਖੇ ਦੁਸਹਿਰਾ ਸਿੱਖ ਰਿਵਾਇਤਾਂ ਅਨੁਸਾਰ ਹਰ ਸਾਲ ਦੀ ਤਰਾਂ ਇਸ ਵਾਰ ਵੀ ਦਰਬਾਰ-ਏ-ਖਾਲਸਾ ਵਿਖੇ ਮਨਾਇਆ ਗਿਆ।ਸਿੱਖ ਧਰਮ ਦੇ ਲੋਕ ਪੁਰਾਤਨ ਚਲੀ ਆ ਰਹੀ ਮਰਿਆਦਾ ਅਨੁਸਾਰ ਇਸ ਦਿਨ ਤਖਤ ਸ਼੍ਰੀ ਹਜੂਰ ਸਾਹਿਬ ਅਤੇ ਸ਼੍ਰੀ ਚਮਕੋਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਉਦੇਂ ਹਨ।ਇਸ ਦੌਰਾਨ ਸ਼੍ਰੀ ਚਮਕੋਰ ਸਾਹਿਬ ਵਿਖੇ ਜਿੱਥੇ ਕਿ ਧਾਰਮਿਕ ਸਮਾਗਮ ਕਰਵਾਏ ਗਏ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ