ਅੰਮ੍ਰਿਤਸਰ
ਪੱਤਰਕਾਰ ਗੁਰਪ੍ਰੀਤ ਸਿੰਘ
ਅੰਮ੍ਰਿਤਸਰ ਪੁਲਿਸ ਵੱਲੋਂ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਦੀ ਟਰੈਫਿਕ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਖ਼ਤ ਰਣਨੀਤੀ ਬਣਾਈ ਗਈ ਹੈ। ਏਡੀਸੀਪੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਥਾਣਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਟਰੈਫਿਕ ਜਾਮ ਨਾ ਹੋਵੇ ਅਤੇ ਗਲਤ ਪਾਰਕਿੰਗ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਡੀਸੀਪੀ (ਲਾ ਐਂਡ ਆਰਡਰ) ਦੇ ਸੁਪਰਵੀਜ਼ਨ ਹੇਠ, ਟਰੈਫਿਕ ਨੂੰ ਰੈਗੂਲੇਟ ਕਰਨ ਦੀ ਜ਼ਿੰਮੇਵਾਰੀ ਏਡੀਸੀਪੀ ਅਮਨਦੀਪ ਮੈਡਮ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ, “ਜੋ ਵੀ ਵਿਅਕਤੀ ਸੜਕਾਂ ਉੱਤੇ ਗਲਤ ਢੰਗ ਨਾਲ ਵਾਹਨ ਪਾਰਕ ਕਰੇਗਾ ਜਾਂ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।”ਟਰੈਫਿਕ ਜਾਮ ਤੋਂ ਬਚਣ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵਾਹਨ ਸਹੀ ਥਾਂ ਪਾਰਕ ਕਰਨ, ਤਾਂ ਜੋ ਕਿਸੇ ਨੂੰ ਪਰੈਸ਼ਾਨੀ ਨਾ ਹੋਵੇ।ਇਸਦੇ ਨਾਲ ਹੀ, ਸ਼ਹਿਰ ‘ਚ ਵਧੇਰੇ ਸੁਰੱਖਿਆ ਲਈ ਵੱਡੀ ਗਿਣਤੀ ‘ਚ ਬਾਹਰੀ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਨੇ ਦੱਸਿਆ ਕਿ “ਚੰਡੀਗੜ੍ਹ, ਬਹਾਦੁਰਗੜ੍ਹ ਅਤੇ ਹੋਰ ਥਾਵਾਂ ਤੋਂ ਫੋਰਸ ਆਈ ਹੈ। ਇਨ੍ਹਾਂ ਦੇ ਨਾਲ ਨਾਲ ਕਰੀਬ 100 ਕਮਾਂਡੋਜ਼ ਵੀ ਅੱਜ ਰਾਤ ਤੱਕ ਅੰਮ੍ਰਿਤਸਰ ਵਿੱਚ ਤਾਇਨਾਤ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਆਪਣੇ ਤਿਉਹਾਰ ਬੇਫਿਕਰ ਹੋ ਕੇ ਮਨਾਣ, ਪਰ ਜੇ ਕੋਈ ਵਿਅਕਤੀ ਕਾਨੂੰਨ ਦੇ ਉਲਟ ਜਾਂਦਾ ਹੈ ਤਾਂ ਪੁਲਿਸ ਉਸ ਨਾਲ ਸਖ਼ਤੀ ਨਾਲ ਨਿਪਟੇਗੀ।ਆਖ਼ਰ ਵਿੱਚ ਉਨ੍ਹਾਂ ਕਿਹਾ, “ਜੋ ਨਾਗਰਿਕ ਕਾਨੂੰਨ ਦੀ ਪਾਲਣਾ ਕਰਦੇ ਹੋਏ ਤਿਉਹਾਰ ਮਨਾਉਣਗੇ, ਅਸੀਂ ਉਹਨਾਂ ਨਾਲ ਖੁਸ਼ੀ ਸਾਂਝੀ ਕਰਾਂਗੇ। ਪਰ ਜੇ ਕੋਈ ਵਿਅਕਤੀ ਹੰਗਾਮਾ ਜਾਂ ਸ਼ਰਾਰਤ ਕਰੇਗਾ ਉਸ ਲਈ ਕਾਨੂੰਨ ਪੂਰੀ ਤਰ੍ਹਾਂ ਤਿਆਰ ਖੜਾ