ਨੰਗਲ ਸਰਬਜੀਤ ਸਿੰਘ
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਲੋੜਵੰਦਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਵਿੱਚ ਚੈਰੀਟੇਬਲ ਸੰਸਥਾਵਾਂ ਦਾ ਵੱਡਾ ਯੋਗਦਾਨ ਹੈ। ਭਾਈ ਘਨ੍ਹਈਆਂ ਚੈਰੀਟੇਬਲ ਹਸਪਤਾਲ ਵੱਲੋਂ ਸੁਰੂ ਕੀਤੀਆ ਸੇਵਾਵਾਂ ਬਹੁਤ ਸ਼ਲਾਘਾਯੋਗ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ.ਪੀ.ਸਿੰਘ ਓਬਰਾਏ ਦੀਆਂ ਸਮਾਜ ਲਈ ਦਿੱਤੀਆਂ ਸੇਵਾਵਾਂ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਭਨ੍ਹਈਆਂ ਜੀ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਹਸਪਤਾਲ ਦਾ ਉਦਘਾਟਨ ਕੀਤਾ ਗਿਆ।
ਅੱਜ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਬ੍ਰਾਂਚ ਭਾਈ ਘਨ੍ਹਈਆਂ ਜੀ ਚੈਰੀਟੇਬਲ ਹਸਪਤਾਲ ਦੇ ਉਦਘਾਟਨ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਭਾਵੇ ਸਰਕਾਰਾ ਵੱਲੋਂ ਲੋਕਾਂ ਤੱਕ ਮਿਆਰੀ ਸਿਹਤ ਸਹੂਲਤ ਪਹੁੰਚਾਉਣ ਲਈ ਬਰੂਹਾਂ ਤੱਕ ਸਿਹਤ ਕੇਂਦਰ ਖੋਲੇ ਗਏ ਹਨ, ਪਰ ਅਜਿਹੇ ਚੈਰੀਟੇਬਲ ਹਸਪਤਾਲ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਈ ਘਨ੍ਹਈਆਂ ਜ਼ੀ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੇ ਕਲਿਆਣ ਨੂੰ ਸਮਰਪਿਤ ਕੀਤਾ ਹੈ ਅਤੇ ਇਹ ਅਦਾਰਾ ਵੀ ਇਸੇ ਤਰਾਂ ਸੇਵਾ ਕਰਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਐਸ.ਪੀ ਸਿੰਘ ਓਬਰਾਏ ਦੇਸ਼ ਵਿਦੇਸ਼ ਵਿੱਚ ਲੋਕਾਂ ਤੱਕ ਸਹੂਲਤਾਂ ਪਹੁੰਚਾ ਰਹੇ ਹਨ, ਲੋਕਾਂ ਦੇ ਦੁੱਖ ਦੂਰ ਕਰਨ ਲਈ ਉਪਰਾਲੇ ਕਰ ਰਹੇ ਹਨ, ਅਸੀ ਉਨ੍ਹਾਂ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕਰਦੇ ਹਾਂ।
ਸ੍ਰੀ ਐਸ.ਪੀ. ਸਿੰਘ ਓਬਰਾਂਏ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਜਿੰਨੇ ਵੀ ਯਤਨ ਕੀਤੇ ਜਾਣ ਉਹ ਨਿਗੁਣੇ ਹੀ ਜਾਪਦੇ ਹਨ। ਅਸੀ ਮਾਨਵਤਾ ਦੀ ਭਲਾਈ ਦਾ ਮਾਰਗ ਚੁਣਿਆ ਹੈ, ਸਾਡੇ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੇ ਰਾਜਨੀਤੀ ਵਿੱਚ ਵੀ ਸੇਵਾ ਨੂੰ ਹੀ ਚੁਣਿਆ ਹੈ। ਉਹ ਹਰ ਹਾਲਾਤ ਵਿੱਚ ਲੋਕਾਂ ਦੀ ਸੇਵਾ ਲਈ ਤਤਪਰ ਹਨ। ਇਹ ਜ਼ਜਬਾ ਬਹੁਤ ਘੱਟ ਮਨੁੱਖਾਂ ਵਿਚ ਨਜ਼ਰ ਆਉਦਾ ਹੈ। ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਨੇ ਟਰੱਸਟ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।