Home Live ਗਣਤੰਤਰ ਦਿਵਸ ਮੌਕੇ ਨਵੇਂ ਹਲਕਾ ਯੂਥ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਨੂੰ ਮਿਲਿਆ ਵਿਸ਼ੇਸ਼ ਸਨਮਾਨ

ਗਣਤੰਤਰ ਦਿਵਸ ਮੌਕੇ ਨਵੇਂ ਹਲਕਾ ਯੂਥ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਨੂੰ ਮਿਲਿਆ ਵਿਸ਼ੇਸ਼ ਸਨਮਾਨ

by today punjab24

ਗਣਤੰਤਰ ਦਿਵਸ ਮੌਕੇ ਨਵੇਂ ਹਲਕਾ ਯੂਥ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਨੂੰ ਮਿਲਿਆ ਵਿਸ਼ੇਸ਼ ਸਨਮਾਨ

 

, ਸੋਮਵਾਰ ਨੂੰ ਗਣਤੰਤਰ ਦਿਵਸ ਦੇ ਪਾਵਨ ਮੌਕੇ  ਆਯੋਜਿਤ ਸਮਾਰੋਹ ਦੌਰਾਨ ਨਵੇਂ ਨਿਯੁਕਤ ਹਲਕਾ ਯੂਥ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਮਿਸ਼ਨਰ ਡਾਕਟਰ ਸ਼ਿਖਾ ਭਗਤ ਜੀ, ਐਸ.ਪੀ. ਮਾਧਵੀ ਸ਼ਰਮਾ ਜੀ, ਐਸ.ਡੀ.ਐੱਮ. ਜਸ਼ਨਜੀਤ ਜੀ, ਹਲਕਾ ਇੰਚਾਰਜ ਹਰਨੂਰ ਮਾਨ ਜੀ, ਡਿਪਟੀ ਮੇਅਰ ਵਿੱਕੀ ਸੂਦ ਜੀ, ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਜੀ ਅਤੇ ਇੰਪਰੋਵਮੈਂਟ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ ਵੱਲੋਂ ਅਮਰਿੰਦਰ ਸਿੰਘ ਸੈਣੀ ਨੂੰ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।ਵਕਤਾਵਾਂ ਨੇ ਅਮਰਿੰਦਰ ਸਿੰਘ ਸੈਣੀ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਵਰਗ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਤੋਂ ਆਸ ਜਤਾਈ ਗਈ ਕਿ ਉਹ ਯੁਵਾਵਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਦੇ ਹੋਏ ਹਲਕੇ ਦੀ ਤਰੱਕੀ ਲਈ ਸਰਗਰਮ ਭੂਮਿਕਾ ਅਦਾ ਕਰਨਗੇ।ਸਮਾਰੋਹ ਦੇ ਅੰਤ ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨੀ ਮੁੱਲਾਂ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਗਿਆ

You may also like